mamata banerjee rent 10 seater aircraft ann: ਵਿਧਾਨ ਸਭਾ ਚੋਣਾਂ ਤੋਂ ਬਾਅਦ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨ ਵਾਲੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਨਜ਼ਰ ਹੁਣ ਲੋਕਸਭਾ ਚੋਣਾਂ 2024 ‘ਤੇ ਹੈ।ਮਮਤਾ ਬੈਨਰਜੀ ਨੇ ਚੋਣਾਂ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ 10 ਸੀਟਾਂ ਵਾਲੀ ਦੋ ਇੰਜਣ ਦੀ ਏਅਰਕ੍ਰਾਫਟ ਕਿਰਾਏ ‘ਤੇ ਲੈਣ ਲੱਗੇ ਹਨ, ਤਾਂ ਕਿ ਉਹ ਲੋਕਸਭਾ ਚੋਣਾਂ ਲਈ ਪ੍ਰਚਾਰ ਕਰ ਸਕੇ।
ਸ਼ੁਭੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਸਰਕਾਰ ਦੇ ਆਵਾਜਾਈ ਵਿਭਾਗ ਦਾ ਇੱਕ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ‘ਚ ਘੱਟੋ ਘੱਟ 3 ਸਾਲ ਤੋਂ 5 ਸਾਲ ਦੇ ਪ੍ਰੋਗਰਾਮ ਦੇ ਲਈ 10 ਸੀਟਾਂ ਦੀ ਦੋ ਇੰਜਣ ਵਾਲਾ ਏਅਰਕ੍ਰਾਫਟ ਨੂੰ ਕਿਰਾਏ ‘ਤੇ ਲੈਣ ਦੀ ਗੱਲ ਕਹੀ ਗਈ ਹੈ।ਸ਼ੁਭੇਂਦੂ ਅਧਿਕਾਰੀ ਨੇ ਸਵਾਲ ਕੀਤਾ ਕਿ ਸੂਬਾ ਸਰਕਾਰ ਨੂੰ ਅਚਾਨਕ ਏਅਰਕ੍ਰਾਫਟ ਦੀ ਕੀ ਲੋੜ ਪੈ ਗਈ।ਨਾਲ ਹੀ ਉਨਾਂ੍ਹ ਨੇ ਇਹ ਸਵਾਲ ਵੀ ਉਠਾਇਆ ਕਿ ਕੀ ਉਹ ਆੳਣੁ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਦੇਸ਼ ਘੁੰਮਣ ਲਈ ਹੈ।
ਪੁਸ਼ਪਕ ਰੱਥ ਪੀਅੇੱਮ ਦੇ ਲਈ?ਅਧਿਕਾਰੀ ਨੇ ਕਿਹਾ ਕਿ ਹੈਲੀਕਾਪਟਰ ਤੋਂ ਅਸੰਤੁਸ਼ਟ ਹੋਵੇ 10 ਸੀਟਾਂ ਵਾਲੀ ਏਅਰਕ੍ਰਾਫਟ ਹਾਸਲ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।ਸਰਕਾਰੀ ਖਰਚ ‘ਤੇ ਲੋਕਸਭਾ ਚੋਣਾਂ ਦੌਰਾਨ ਪ੍ਰਚਾਰ ਕੀਤੇ ਜਾਣਗੇ?ਇਹ ਕਲਪਨਾ ਦਾ ਹਵਾਈ ਜਹਾਜ਼ ਹੈ।ਉਨਾਂ੍ਹ ਨੇ ਟਵੀਟ ਕੀਤਾ, ‘ਫਰਜ਼ੀ ਅਧਿਕਾਰੀਆਂ ਵਲੋਂ ਕਰਵਾਏ ਗਏ ਨਕਲੀ ਟੀਕਾਕਰਨ ਤੋਂ ਤਰਸਦ ਸੂਬੇ ਦੀ ਪ੍ਰਮੁੱਖ ਹੁਣ ਇੱਕ ਭਰਮ ਦੀ ਉਡਾਨ ਚਾਹੁੰਦੀ ਹੈ।