Mamata Banerjee rides electric scooter: ਦੇਸ਼ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸੇ ਵਿਚਾਲੇ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੁੱਧ ਸੜਕ ‘ਤੇ ਉਤਰ ਆਈ। ਸੀਐਮ ਮਮਤਾ ਨੇ ਅੱਜ ਕੋਲਕਾਤਾ ਵਿੱਚ ਇੱਕ ਈ-ਬਾਈਕ ਰੈਲੀ ਕੱਢੀ । ਕੋਲਕਾਤਾ ਦੇ ਮੇਅਰ ਫ਼ਿਰਹਾਦ ਹਕੀਮ ਦੀ ਈ-ਬਾਈਕ ‘ਤੇ ਬੈਠੀ ਮਮਤਾ ਬੈਨਰਜੀ ਨੇ ਗਲੇ ਵਿੱਚ ਮਹਿੰਗਾਈ ਦਾ ਇੱਕ ਪੋਸਟਰ ਵੀ ਲਟਕਾਇਆ । ਇਸ ਈ-ਬਾਈਕ ਰੈਲੀ ਨੂੰ ਹਰੀਸ਼ ਚੈਟਰਜੀ ਸਟ੍ਰੀਟ ਤੋਂ ਸਟੇਟ ਸਕੱਤਰੇਤ ਨਬੰਨਾ ਕੱਢਿਆ ਗਿਆ।
ਨਬੰਨਾ ਪਹੁੰਚਣ ‘ਤੇ ਸੀਐਮ ਮਮਤਾ ਬੈਨਰਜੀ ਵੱਲੋਂ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਨੋਟਬੰਦੀ, ਪੈਟਰੋਲ-ਡੀਜ਼ਲ ਅਤੇ ਕੋਲੇ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਦੇਸ਼ ਬੈਕਫੁੱਟ ‘ਤੇ ਜਾ ਰਿਹਾ ਹੈ, ਇਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜ਼ਿੰਮੇਵਾਰ ਹਨ। ਉਹ ਨੇਤਾ ਜੀ, ਸਰਦਾਰ ਵੱਲਭਭਾਈ ਪਟੇਲ ਦੇ ਨਾਮ ‘ਤੇ ਬਣੇ ਸਟੇਡੀਅਮ ਦਾ ਨਾਮ ਬਦਲ ਰਹੇ ਹਨ, ਬਹੁਤ ਅਫਸੋਸ ਹੈ, ਉਹ ਸ਼ਾਇਦ ਕਿਸੇ ਦਿਨ ਦੇਸ਼ ਦਾ ਨਾਮ ਵੀ ਬਦਲ ਸਕਦੇ ਹਨ।
ਇਸ ਦੌਰਾਨ ਤ੍ਰਿਣਮੂਲ ਕਾਂਗਰਸ (TMC) ਦੇ ਪ੍ਰਧਾਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਹਰ ਰੋਜ਼ ਐਲਪੀਜੀ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ ਕਿ ਹੈ। ਕੇਂਦਰ ਸਰਕਾਰ ਸਿਰਫ ਕੁਝ ਦਿਨਾਂ ਲਈ ਕੀਮਤਾਂ ਘਟਾਏਗੀ, ਜਦੋਂ ਚੋਣਾਂ ਹੋਣ ਵਾਲੀਆਂ ਹੋਣਗੀਆਂ।
ਦੱਸ ਦੇਈਏ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ । ਅੱਜ ਕੋਲਕਾਤਾ ਵਿੱਚ ਪੈਟਰੋਲ 91.12 ਰੁਪਏ ਅਤੇ ਡੀਜ਼ਲ 84.19 ਰੁਪਏ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਹਰ ਪਾਸਿਓਂ ਆਵਾਜ਼ ਆ ਰਹੀ ਹੈ ਕਿ ਸਰਕਾਰ ਨੂੰ ਇਸ ‘ਤੇ ਲੱਗਣ ਵਾਲੇ ਭਾਰੀ ਟੈਕਸ ਨੂੰ ਘਟਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਪੈਟਰੋਲ ਦੀ ਕੀਮਤ ਵਿੱਚ 13 ਦਿਨ ਵਾਧਾ ਹੋਇਆ ਹੈ, ਜਿਸ ਕਾਰਨ ਇਹ 03.63 ਰੁਪਏ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 3.84 ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਦੇਖੋ: ਸੁਰਾਂ ਦੇ ਬਾਦਸ਼ਾਹ ਅਲਵਿਦਾ – ਦੇਖੋ ਕੌਣ ਕੌਣ ਪਹੁੰਚ ਰਿਹਾ ਸਰਦੂਲ ਸਿਕੰਦਰ ਦੇ ਆਖਰੀ ਦਰਸ਼ਨਾਂ ਲਈ