ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਚੇਤਲਾ ਵਿੱਚ ਟੀਐਮਸੀ ਵਰਕਰਜ਼ ਕਨਵੈਨਸ਼ਨ ਦੌਰਾਨ ਬੰਗਾਲ ਦੇ ਸੀਐਮ ਨੇ ਕਿਹਾ ਕਿ ਉਹ ਸਾਡੇ ਨਾਲ ਸਿਆਸੀ ਲੜਾਈ ਨਹੀਂ ਜਿੱਤ ਸਕਦੇ।
ਇਸ ਲਈ, ਜਿਸ ਤਰ੍ਹਾਂ ਉਨ੍ਹਾਂ ਨੇ ਕਾਂਗਰਸ ਨੂੰ ਰੋਕਣ ਲਈ ਏਜੰਸੀਆਂ ਦੀ ਮਦਦ ਲਈ, ਉਹ ਉਸੇ ਤਰ੍ਹਾਂ ਦਾ ਕੰਮ ਕਰ ਰਹੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਲਗਾਤਾਰ ਪੁੱਛਗਿੱਛ ਲਈ ਬੁਲਾ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਜੋ ਲੋਕ ਅਸਲ ਵਿੱਚ ਨਾਰਦਾ ਸਟਿੰਗ ਵਿੱਚ ਸ਼ਾਮਿਲ ਹਨ, ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਹੈ। ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ ਟੀਐਮਸੀ ਵਰਕਰਜ਼ ਕਨਵੈਨਸ਼ਨ ਦੌਰਾਨ ਸੀਐਮ ਮਮਤਾ ਨੇ ਕਿਹਾ ਕਿ ਸਿਰਫ ਰੱਬ ਜਾਣਦਾ ਹੈ ਕਿ 2021 ਵਿੱਚ ਚੋਣਾਂ ਕਿਵੇਂ ਹੋਈਆਂ ਹਨ।
ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਤੋਂ ਹੋਈ ਪੁੱਛਗਿੱਛ ਦੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਭਾਜਪਾ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ।