ਕੋਰੋਨਾ ਸੰਕਟ ਦੇ ਦੌਰਾਨ ਭਾਰਤ ਦੇ ਕੁੱਝ ਰਾਜਾ ਵਿੱਚ ਚੱਕਰਵਾਤੀ ਤੂਫ਼ਾਨ ਯਾਸ ਕਹਿਰ ਮਚਾ ਰਿਹਾ ਹੈ। ਇਸ ਸਮੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਤੇਜ਼ ਹਵਾਵਾਂ 130-140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਨ। ਸਮੁੰਦਰ ਤੋਂ 6 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।
ਇਸ ਦੌਰਾਨ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਚੱਕਰਵਾਤ ‘ਯਾਸ’ ਕਾਰਨ ਮੌਸਮ ਦੇ ਮਾੜੇ ਹਾਲਾਤ ਕਾਰਨ ਰਾਜ ਵਿੱਚ ਘੱਟੋ ਘੱਟ 1 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ ਤਿੰਨ ਲੱਖ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਮੱਛੀਆਂ ਫੜਨ ਗਏ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ ਹੈ। ਮਮਤਾ ਬੈਨਰਜੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਤੂਫਾਨ ਦੇ ਕਾਰਨ ਸਮੁੰਦਰ ਵਿੱਚ ਤੇਜ਼ ਲਹਿਰਾਂ ਚੜ੍ਹਦੀਆਂ ਰਹਿਣਗੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੰਗਾਲ ਚੱਕਰਵਾਤ ਨਾਲ ‘ਸਭ ਤੋਂ ਵੱਧ ਪ੍ਰਭਾਵਿਤ’ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 15,04,506 ਲੋਕਾਂ ਨੂੰ ਸੰਵੇਦਨਸ਼ੀਲ ਥਾਵਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ : ਵੈਕਸੀਨ ਨੂੰ ਲੈ ਕੇ ਕੇਜਰੀਵਾਲ ਦਾ ਕੇਂਦਰ ‘ਤੇ ਵਾਰ, ਕਿਹਾ – ‘ਜੇ ਪਾਕਿਸਤਾਨ ਨਾਲ ਯੁੱਧ ਹੁੰਦਾ ਹੈ ਤਾਂ ਕੀ ਰਾਜ ਆਪਣੇ-ਆਪਣੇ ਟੈਂਕ ਖਰੀਦਣਗੇ ?’
ਮਮਤਾ ਬੈਨਰਜੀ ਨੇ ਕਿਹਾ, “ਮੈਂ ਜਲਦੀ ਹੀ ਪੂਰਬੀ ਮੇਦਿਨੀਪੁਰ, ਦੱਖਣੀ 24 ਪਰਗਨਾ ਅਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਾਂਗੀ।” ਉਨ੍ਹਾਂ ਕਿਹਾ ਕਿ ਚੱਕਰਵਾਤ ਨਾਲ ਹੋਏ ਨੁਕਸਾਨ ਬਾਰੇ ਸਰਕਾਰ ਕੋਲ ਮੁੱਢਲੇ ਅੰਕੜੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਨੁਕਸਾਨ ਨਾਲ ਜੁੜੀ ਸਹੀ ਜਾਣਕਾਰੀ ਹਾਸਿਲ ਕਰਨ ਵਿੱਚ ਘੱਟੋ ਘੱਟ 72 ਘੰਟੇ ਲੱਗਣਗੇ।
ਇਹ ਵੀ ਦੇਖੋ : ਸਿਰਸੇ ਆਹਮੋ-ਸਾਹਮਣੇ ਹੋ ਗਏ Kisan ਅਤੇ Police , ਫਿਰ ਟੁੱਟੇ Barricade , Police ਦੀਆਂ ਲੱਗੀਆਂ ਦੌੜਾਂ