mamata banerjee won hat trick west bengal: ਮਮਤਾ ਦਾ ਜਨਮ 5 ਫਰਵਰੀ 1955 ਨੂੰ ਕੋਲਕਾਤਾ ਦੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ।ਕਾਲਜ ‘ਚ ਪੜ੍ਹਾਈ ਦੌਰਾਨ ਉਨਾਂ੍ਹ ਨੇ ਸਿਆਸਤ ‘ਚ ਪ੍ਰਵੇਸ਼ ਕੀਤਾ।ਉਨਾਂ੍ਹ ਨੂੰ ‘ਦੀਦੀ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ।ਉਨਾਂ੍ਹ ਨੇ ਇਤਿਹਾਸ ‘ਚ ਆਨਰਜ਼ ਡਿਗਰੀ, ਇਸਲਾਮੀ ਇਤਿਹਾਸ ‘ਚ ਮਾਸਟਰ ਡਿਗਰੀ ਦੇ ਨਾਲ-ਨਾਲ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਹੈ।
ਮਮਤਾ ਬੈਨਰਜੀ ਇੱਕ ਵਿਲੱਖਣ ਸ਼ਖਸੀਅਤ-
ਮਮਤਾ ਬੈਨਰਜੀ ਇੱਕ ਸਾਦਾ ਅਤੇ ਸਧਾਰਨ ਜੀਵਨ ਬਤੀਤ ਕਰਨ ‘ਚ ਵਿਸ਼ਵਾਸ਼ ਰੱਖਦੇ ਹਨ।ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਉਹ ਸਿੱਧਾ-ਸਾਦਾ ਜੀਵਨ ਬਤੀਤ ਕਰਦੇ ਹਨ।ਸੂਤੀ ਸਾੜ੍ਹੀ ਅਤੇ ਬਸਤਾ ਮਮਤਾ ਬੈਨਰਜੀ ਦੀ ਪਛਾਣ ਬਣੇ ਹਨ।ਮਮਤਾ ਬੈਨਰਜੀ ਕੁਆਰੀ ਅਤੇ ਸਫਲ ਮਹਿਲਾ ਹੈ। ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਪਹਿਲੀ ਮੁੱਖ ਮੰਤਰੀ ਹੈ। ਮਮਤਾ ਨੇ 1970 ਵਿਚ ਇਕ ਯੁਵਾ ਮਹਿਲਾ ਦੇ ਰੂਪ ਵਿਚ ਕਾਂਗਰਸ ਪਾਰਟੀ ਵਿਚ ਆਪਣਾ ਸਿਆਸੀ ਸਫ਼ਰ ਸ਼ੁਰੂਆਤ ਕੀਤੀ। ਕਾਂਗਰਸ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ 1976 ਤੋਂ 1980 ਤੱਕ ਉਹ ਸੂਬਾ ਮਹਿਲਾ ਕਾਂਗਰਸ ਅਤੇ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਸਕੱਤਰ ਦੇ ਅਹੁਦੇ ’ਤੇ ਰਹੀ। ਸਾਲ 1984 ਵਿਚ ਜਾਧਵਪੁਰ ਤੋਂ ਪਹਿਲੀ ਲੋਕ ਸਭਾ ਚੋਣ ਜਿੱਤੀ। ਉਹ ਸੋਮਨਾਥ ਚੈਟਰਜੀ ਵਰਗੇ ਤਜ਼ਰਬੇਕਾਰ ਮੁਕਾਬਲੇਬਾਜ਼ ਨੂੰ ਹਰਾ ਕੇ ਪਹਿਲੀ ਵਾਰ ਰਾਸ਼ਟਰੀ ਰਾਜਨੀਤੀ ਵਿਚ ਆਈ। ਸਾਲ 1989 ’ਚ ਕਾਂਗਰਸ ਦੀ ਹਾਰ ਹੋਣ ਕਾਰਨ ਮਮਤਾ ਬੈਨਰਜੀ ਨੂੰ ਆਪਣੀ ਸੀਟ ਗੁਆਉਣੀ ਪਈ ਪਰ 1991 ’ਚ ਉਹ ਮੁੜ ਚੋਣ ਮੈਦਾਨ ਵਿਚ ਉੱਤਰੀ ਅਤੇ ਕੋਲਕਾਤਾ ਦੇ ਦੱਖਣੀ ਚੋਣ ਖੇਤਰ ਤੋਂ ਚੋਣ ਜਿੱਤੀ। ਇੰਨਾ ਹੀ ਨਹੀਂ ਇਸ ਸੀਟ ਤੋਂ ਉਹ ਆਗਾਮੀ ਹਰ ਚੋਣ (1996, 1998, 1999, 2004 ਅਤੇ 2009) ’ਚ ਜਿੱਤਦੀ ਆਈ।
1991 ਵਿਚ ਪੀ. ਵੀ. ਨਰਸਿਮ੍ਹਾ ਰਾਵ ਦੇ ਕਾਰਜਕਾਲ ਵਿਚ ਮਮਤਾ ਬੈਨਰਜੀ ਮਨੁੱਖੀ ਸਾਧਨ ਵਿਕਾਸ, ਖੇਡ ਅਤੇ ਯੁਵਾ ਮਾਮਲਿਆਂ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਰਾਜ ਮੰਤਰੀ ਨਿਯੁਕਤ ਕੀਤੀ ਗਈ। ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਤੋਂ ਬਾਅਦ ਮਮਤਾ ਨੇ 1998 ਵਿਚ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ ਅਤੇ ਦੋ ਵਾਰ ਰੇਲ ਮੰਤਰੀ ਬਣੀ।
ਮਮਤਾ ਬੈਨਰਜੀ ਸਾਲ 2011 ਵਿਚ ਅਤੇ 2016 ’ਚ ਬਹੁਮਤ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਚੁਣੀ ਗਈ। ਹੁਣ 27 ਮਾਰਚ 2021 ’ਚ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਪੱਛਮੀ ਬੰਗਾਲ ’ਚ ਮਮਤਾ ਮੁੜ ਤੋਂ ਸੱਤਾ ’ਤੇ ਕਾਬਜ਼ ਹੋਵੇਗੀ, ਇਹ ਆਪਣੇ-ਆਪ ਵਿਚ ਇਕ ਵੱਡਾ ਸਵਾਲ ਹੈ।ਮਮਤਾ ਬੈਨਰਜੀ ਦੇਸ਼ ਖਾਸ ਤੌਰ ’ਤੇ ਬੰਗਾਲ ਦੇ ਵਿਕਾਸ ਲਈ ਇੰਨੀ ਕੁ ਵਚਨਬੱਧ ਹੈ ਕਿ ਜੇਕਰ ਬਜਟ ਜਾਂ ਕਿਸੇ ਸਰਕਾਰੀ ਯੋਜਨਾ ਵਿਚ ਬੰਗਾਲ ਦਾ ਮਹੱਤਵ ਨਹੀਂ ਦਿੱਤਾ ਜਾਂਦਾ ਤਾਂ ਉਹ ਇਸ ’ਤੇ ਭੜਕ ਜਾਂਦੀ ਹੈ।