Mamata benarjee video message : ਨੰਦੀਗਰਾਮ ਵਿੱਚ ਹੋਏ ਹਮਲੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ ਨੇ ਹਸਪਤਾਲ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਹੋਏ ਇਸ ਹਮਲੇ ਵਿੱਚ ਮਮਤਾ ਬੈਨਰਜੀ ਦੇ ਪੈਰ ਅਤੇ ਪਿੱਠ ਤੇ ਸੱਟ ਲੱਗੀ ਹੈ। ਹਸਪਤਾਲ ਦੇ ਬੈੱਡ ਤੋਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸੀਐਮ ਮਮਤਾ ਬੈਨਰਜੀ ਨੇ ਕਿਹਾ, “ਮੈਂ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੀ ਹਾਂ। ਅਜਿਹਾ ਕੁੱਝ ਵੀ ਨਾ ਕਰਨਾ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ।” ਆਪਣੀ ਸੱਟ ‘ਤੇ ਮਮਤਾ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦਿਨ ਵ੍ਹੀਲ ਚੇਅਰ ‘ਤੇ ਰਹਿਣਾ ਪਏਗਾ ਪਰ ਇਸ ਦੌਰਾਨ ਉਨ੍ਹਾਂ ਨੇ ਹਮਲੇ ਬਾਰੇ ਕੋਈ ਸਾਜ਼ਿਸ਼ ਜਾਂ ਵਾਰ-ਵਾਰ ਦੋਸ਼ ਲਗਾਉਣ ਤੋਂ ਗੁਰੇਜ਼ ਕੀਤਾ ਹੈ।
ਸੀ ਐਮ ਮਮਤਾ ਬੈਨਰਜੀ ਨੇ ਕਿਹਾ, “ਇਹ ਸੱਚ ਹੈ ਕਿ ਮੇਰੀ ਬਾਂਹ, ਪੈਰ ਅਤੇ ਲਿਗਾਮੈਂਟ ‘ਤੇ ਸੱਟ ਲੱਗੀ ਹੈ। ਮੈਨੂੰ ਛਾਤੀ ਦਾ ਦਰਦ ਵੀ ਮਹਿਸੂਸ ਹੋ ਰਿਹਾ ਹੈ। ਮੈਂ ਕਾਰ ਵਿੱਚੋਂ ਨਮਸਕਾਰ ਸਵੀਕਾਰ ਕਰ ਰਿਹਾ ਸੀ ਕਿ ਮੇਰਾ ਪੈਰ ਕਾਰ ਦੇ ਦਰਵਾਜ਼ੇ ਵਿੱਚ ਆ ਗਿਆ। ਮੈਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਲਕਾਤਾ ਲਿਆਂਦਾ ਗਿਆ। ਮੇਰਾ ਇਲਾਜ ਚੱਲ ਰਿਹਾ ਹੈ।” ਮਮਤਾ ਬੈਨਰਜੀ ਨੇ ਕਿਹਾ, “ਮੈਂ ਦੋ-ਤਿੰਨ ਦਿਨ ਵਿੱਚ ਵਾਪਿਸ ਆਵਾਂਗੀ। ਮੇਰੀ ਲੱਤ ਦੀ ਸੱਟ ਇੱਕ ਸਮੱਸਿਆ ਹੈ ਪਰ ਮੈਂ ਇਸ ਸਮੱਸਿਆ ਦਾ ਪ੍ਰਬੰਧ ਕਰਲਾਵਾਂਗੀ। ਮੈਂ ਇਸ ਦਾ ਅਸਰ ਆਪਣੀਆਂ ਮੀਟਿੰਗਾਂ ‘ਤੇ ਨਹੀਂ ਪੈਣ ਦੇ ਸਕਦੀ ਪਰ ਮੈਨੂੰ ਵ੍ਹੀਲਚੇਅਰ ‘ਤੇ ਰਹਿਣਾ ਪਏਗਾ, ਇਸ ਦੇ ਲਈ ਮੈਨੂੰ ਤੁਹਾਡੇ ਸਮਰਥਨ ਦੀ ਜ਼ਰੂਰਤ ਹੈ।”