Mamta banerjee targeted bjp : ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125 ਵੇਂ ਜਨਮ ਦਿਵਸ ਸਮਾਰੋਹ ਮੌਕੇ “ਜੈ ਸ਼੍ਰੀ ਰਾਮ” ਦੇ ਨਾਅਰੇ ਸਬੰਧੀ ਭਾਜਪਾ ‘ਤੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਮਮਤਾ ਨੇ ਭਾਜਪਾ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਬੰਗਾਲ ਦੇ ਸਾਰੇ ਸੱਭਿਆਚਾਰਕ ਨਾਇਕਾਂ ਜਿਵੇਂ ਰਬਿੰਦਰ ਨਾਥ ਟੈਗੋਰ, ਇਨਕਲਾਬੀ ਸੰਥਾਲ ਆਗੂ ਬਿਰਸਾ ਮੁੰਡਾ ਦਾ ਅਪਮਾਨ ਕੀਤਾ ਹੈ। ਮਮਤਾ ਨੇ ਸੋਮਵਾਰ ਨੂੰ ਇੱਕ ਸਮਾਰੋਹ ਵਿੱਚ ਕਿਹਾ, ਮੈਂ ਉਸ ਸਮਾਰੋਹ ਵਿੱਚ ਗਈ ਸੀ ਅਤੇ ਕੁੱਝ ਕੱਟੜ, ਪਾਗਲ ਬਾਗੀਆਂ ਨੇ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਮ੍ਹਣੇ ਪ੍ਰੇਸ਼ਾਨ ਕਰਨ ਦੀ ਹਿੰਮਤ ਦਿਖਾਈ। ਉਹ ਮੈਨੂੰ ਨਹੀਂ ਜਾਣਦੇ। ਜੇ ਤੁਸੀਂ ਮੈਨੂੰ ਬੰਦੂਕ ਦਿਖਾਉਂਦੇ ਹੋ, ਤਾਂ ਮੈਂ ਤੁਹਾਨੂੰ ਹਥਿਆਰਾਂ ਦਾ ਭੰਡਾਰ ਦਿਖਾਵਾਂਗੀ। ਪਰ ਮੈਂ ਬੰਦੂਕ ਦੀ ਰਾਜਨੀਤੀ ਵਿੱਚ ਵਿਸ਼ਵਾਸ਼ ਨਹੀਂ ਰੱਖਦੀ।
“ਤੁਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਅਪਮਾਨ ਕੀਤਾ। ਤੁਸੀਂ ਟੈਗੋਰ ਦੇ ਜਨਮ ਸਥਾਨ ਬਾਰੇ ਗਲਤ ਜਾਣਕਾਰੀ ਦਿੱਤੀ। ਤੁਸੀਂ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਤੋੜ ਦਿੱਤੀ। ਤੁਸੀਂ ਗਲਤ ਮੂਰਤੀ ਉੱਤੇ ਮਾਲਾ ਚੜ੍ਹਾ ਦਿੱਤੀ, ਇਹ ਸੋਚਦਿਆਂ ਕਿ ਉਹ ਬਿਰਸਾ ਮੁੰਡਾ ਹਨ। ਇਸ ਹਮਲੇ ਨਾਲ ਮੁੱਖ ਮੰਤਰੀ ਨੇ ਚੋਣ ਪ੍ਰਚਾਰ ‘ਚ ਬਾਹਰੀ ਬਨਾਮ ਭੂਮੀਪੁੱਤਰ ਦੀ ਬਹਿਸ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ।” 23 ਜਨਵਰੀ ਨੂੰ ਵਿਕਟੋਰੀਆ ਮੈਮੋਰੀਅਲ ਵਿਖੇ ਸੁਭਾਸ਼ ਚੰਦਰ ਬੋਸ ਦੀ 23 ਵੀਂ ਵਰ੍ਹੇਗੰਢ ‘ਤੇ ਹੋਏ ਸਮਾਰੋਹ ‘ਚ ਪ੍ਰਧਾਨ ਮੰਤਰੀ ਮੋਦੀ, ਰਾਜਪਾਲ ਜਗਦੀਪ ਧਨਖੜ, ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਸਾਰੇ ਪਤਵੰਤੇ ਹਾਜ਼ਿਰ ਸਨ। ਜਦੋਂ ਮਮਤਾ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਬੋਲਣ ਲਈ ਖੜ੍ਹੀ ਹੋਈ ਤਾਂ ਭੀੜ ਵਿੱਚੋਂ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾਏ ਗਏ। ਇਸ ਤੋਂ ਨਾਰਾਜ਼ ਹੋ ਕੇ ਮਮਤਾ ਨੇ ਕਿਹਾ ਸੀ ਕਿ ਇਹ ਸਰਕਾਰੀ ਪ੍ਰੋਗਰਾਮ ਦੀ ਸ਼ਾਨ ਦੇ ਵਿਰੁੱਧ ਹੈ ਤੁਸੀਂ ਕਿਸੇ ਨੂੰ ਵੀ ਬੁਲਾ ਕੇ ਉਨ੍ਹਾਂ ਦਾ ਇਸ ਤਰ੍ਹਾਂ ਅਪਮਾਨ ਨਹੀਂ ਕਰ ਸਕਦੇ। ਇੰਨਾ ਕਹਿਣ ਤੋਂ ਬਾਅਦ, ਉਹ ਜੈ ਹਿੰਦ, ਜੈ ਬੰਗਲਾ ਬੋਲਦਿਆਂ ਸਟੇਜ ਤੋਂ ਚਲੀ ਗਈ ਸੀ।
ਇਹ ਵੀ ਦੇਖੋ : 26 ਦੀ ਟਰੈਕਟਰ ਪਰੇਡ ਤੋਂ ਪਹਿਲਾਂ ਸਰਕਾਰ ਡਰੀ ਸਹਿਮੀ ਪਈ ਏ : ਲੱਖੋਵਾਲ