Man caught with peasant: ਆਪਣਿਆਂ ਹੱਕਾਂ ਦੇ ਲਈ ਦਿੱਲੀ ਦਾ ਬਾਰਡਰ ਘੇਰੇ ਬੈਠੇ ਕਿਸਾਨਾਂ ਦੇ ਸ਼ਾਤਮਈ ਅੰਦੋਲਨ ਨੂੰ ਕਦੇ ਖਾਲਿਸਤਾਨੀਆਂ ਨਾਲ ਜੋੜਕੇ ਕਈ ਮੀਡੀਆ ਅਦਾਰੇ ਬਦਨਾਮ ਕਰਨ ‘ਤੇ ਲੱਗੇ ਹੋਏ ਹਨ। ਇਥੇ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਥੇ ਪ੍ਰਸ਼ਾਸ਼ਨ ‘ਤੇ ਹੀ ਦੋਸ਼ ਲੱਗ ਰਹੇ ਹਨ ਕਿ DC ਨੇ ਹੀ ਕਿਸਾਨਾਂ ਦੇ ਅੰਦੋਲਨ ‘ਚ ਮੁੰਡੇ ਛੱਡ ਦਿੱਤੇ ਜੋ ਫੋਟੋਆਂ, ਵੀਡੀਓ ਬਣਾਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਹੁਣ ਇਥੇ ਟਿਕਰੀ ਬਾਰਡਰ ‘ਤੇ ਕਿਸਾਨ ਨੌਜਵਾਨਾਂ ਨੇ ਬੀਤੇ ਦਿਨੀ ਇਕ ਬੰਦੇ ਨੂੰ ਵੀ ਫੜਿਆ ਜੋ ਨਸ਼ੇ ‘ਚ ਜਾਪਦਾ ਸੀ ‘ਤੇ ਕਿਸਾਨਾਂ ਦੇ ਕੋਲੋਂ ਸਵਾਲ ਕਰਦਾ ਸੀ ਕੇ ਤੁਹਾਡੀਆਂ ਮੰਗਾ ਕੀ ਨੇ ਮੋਦੀ ਦੇ ਖਿਲਾਫ਼ ਕਿਉਂ ਹੋ ਜਦੋ ਕਿਸਾਨ ਨੌਜਵਾਨਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਹ ਬੰਦਾ ਘੇਰ ਲਿਆ। ਹਾਲਾਂਕਿ ਮਕਸਦ ਤਾਂ ਖੁਦ ਇਸ ਬੰਦੇ ਦੀ ਸੁਰੱਖਿਆ ਹੀ ਸੀ ਕਿ ਨਸ਼ੇ ‘ਚ ਹੈ ਕੋਈ ਪਰਸ ‘ਤੇ ਫੋਨ ਨਾ ਮਾਰਕੇ ਲੈ ਜਾਵੇ। ਪਰ ਮੌਕੇ ‘ਤੇ ਇਸ ਬੰਦੇ ਦੇ ਦੀ ਜੇਬ ਵਿੱਚੋਂ ਜੋ ਨਿਕਲਿਆ ਉਹ ਦੇਖ ਹੈਰਾਨਗੀ ਦੀ ਹੱਦ ਨਾ ਰਹੀ ਇੱਕ ਹਰੇ ਰੰਗ ਦਾ ਮੀਟਰ ਇਸ ਵਿਅਕਤੀ ਦੀ ਜੇਬ੍ਹ ਵਿੱਚੋਂ ਨਿਕਲਿਆ ਜਿਸਦੇ ਉੱਤੇ ਕੋਡ ਲੈਂਗੂਏਜ ‘ਚ ਕਾਫੀ ਕੁਝ ਲਿਖਿਆ ਹੋਇਆ ਸੀ ਅਤੇ ਫਿਰ ਨੌਜਵਾਨਾਂ ਨੇ ਉੱਥੇ ਹੀ ਇਸ ਵਿਅਕਤੀ ਦੀ ਰੇਲ ਬਣਾਈ। ਇਹ ਸਾਹਮਣੇ ਆ ਰਹੇ ਮਾਮਲੇ ਲਗਾਤਾਰ ਇੱਕ ਗੱਲ ਨੂੰ ਤਾਂ ਹਵਾ ਦੇ ਰਹੇ ਹਨ ਤਾਂ ਕਿ ਹੱਕ ਮੰਗਦੇ ਇਹਨਾਂ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਫੇਲ੍ਹ ਹੋ ਜਾਵੇ ਅਤੇ ਇਨ੍ਹਾਂ ਨੂੰ ਬਦਨਾਮ ਕੀਤਾ ਜਾਵੇ।
ਇਹ ਵੀ ਦੇਖੋ : ਵੱਡੀ ਖ਼ਬਰ: ਕੈਪਟਨ ਦੀ ਸਹਿਮਤੀ ਨਾਲ ਹੀ ਇਹ ਕਨੂੰਨ ਬਣਾਏ ਗਏ: ਰਾਜੇਵਾਲ