man unknown person missing tstn: ਜੇਕਰ ਕੋਈ ਪਰਿਵਾਰ ਆਪਣੇ ਕਿਸੇ ਮ੍ਰਿਤਕ ਪਰਿਵਾਰਕ ਮੈਂਬਰ ਦਾ ਅੰਤਿਮ ਸੰਸਕਾਰ ਕਰ ਦੇਵੇ ਪਰ ਉਨ੍ਹਾਂ ਦਾ ਉਹ ਮੈਂਬਰ ਸ਼ਾਮ ਤੱਕ ਘਰ ਵਾਪਸ ਆ ਜਾਵੇ ਤਾਂ ਕੀ ਹੋਵੇਗਾ? ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ ਮੱਧ ਪ੍ਰਦੇਸ਼ ਦੇ ਸ਼ਿਯੋਪੁਰ ਤੋਂ, ਜਿਥੇ ਇਕ ਪਰਿਵਾਰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਪਰ ਉਹ ਸਖਸ਼ ਜ਼ਿੰਦਾ ਹੋ ਕੇ ਵਾਪਸ ਆ ਗਿਆ।ਜਿਸ ਨੂੰ ਦੇਖ ਪੁਲਸ ਅਤੇ ਪਰਿਵਾਰਵਾਲਿਆਂ ਦੇ ਹੋਸ਼ ਉੱਡ ਗਏ।ਜਦੋਂ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।ਦਰਅਸਲ ਇਹ ਮਾਮਲਾ ਬੜੌਦਾ ਦੇ ਮਾਤਾਜੀ ਮੁਹੱਲੇ ਦਾ ਹੈ।ਵੀਰਵਾਰ ਦੀ ਸ਼ਾਮ 7 ਵਜੇ ਸ਼ਹਿਰ ਦੇ ਪੁਲ ਦਰਵਾਜਾ ਸ਼ਮਸ਼ਾਨ ਘਾਟ ਦੇ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪੁਲਸ ਨੂੰ ਮਿਲੀ।ਪੁਲਸ ਨੇ ਮ੍ਰਿਤਕ ਦੀ ਤਸਵੀਰ ਸੋਸ਼ਲ ਮੀਡੀਆ
‘ਤੇ ਵਾਇਰਲ ਕੀਤੀ ਤਾਂ ਜੋ ਉਸਦੀ ਪਛਾਣ ਹੋ ਸਕੇ।ਵਾਇਰਲ ਤਸਵੀਰ ਦੇਖ ਸ਼ੁੱਕਰਵਾਰ ਸਵੇਰ ਬੜੌਦਾ ਦੇ ਬੰਟੀ ਸ਼ਰਮਾ ਨੇ ਮ੍ਰਿਤਕ ਨੂੰ 4-5 ਦਿਨਾਂ ਤੋਂ ਗਾਇਬ ਆਪਣਾ ਭਰਾ ਦਲੀਪ ਸ਼ੁਕਲਾ ਦੱਸਿਆ।ਬੰਟੀ ਸ਼ਰਮਾ ਨੇ ਦੱਸਿਆ ਕਿ ਦਿਲੀਪ ਮਾਨਸਿਕ ਰੂਪ ਤੋਂ ਕਮਜ਼ੋਰ ਹੈ।ਇਸ ਤੋਂ ਬਾਅਦ ਬੰਟੀ ਸ਼ਰਮਾ ਨੇ ਲਾਸ਼ ਨੂੰ ਪਸਟਮਾਰਟਮ ਤੋਂ ਬਾਅਦ ਬਾਡੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਸ ਨੇ ਵੀ ਪੰਚਨਾਮਾ ਸਮੇਤ ਹੋਰ ਕਾਗਜ਼ੀ ਕਾਰਵਾਈ ਪੂਰੀ ਕਰ ਲਈ।ਦਿਲੀਪ ਸ਼ੁਕਲਾ ਨੂੰ ਮ੍ਰਿਤਕ ਸਮਝ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਵੇਰੇ ਉਸਦਾ ਸੰਸਕਾਰ ਕਰ ਦਿੱਤਾ।ਪਰ ਰਾਤ 8 ਵਜੇ ਦਿਲੀਪ ਘਰ ਵਾਪਸ
ਆਇਆ ਜਿਸ ਨੂੰ ਦੇਖ ਕੇ ਨਾ ਸਿਰਫ ਆਂਢ-ਗੁਆਂਢ ਦੇ ਸਗੋਂ ਪਰਿਵਾਰ ਦੇ ਲੋਕ ਵੀ ਹੈਰਾਨ ਰਹਿ ਗਏ।ਅੰਤਮ ਸਸਕਾਰ ਤੋਂ ਬਾਅਦ ਉਸਦੇ ਭਰਾ ਨੂੰ ਵਾਪਸ ਪਰਤਣ ‘ਤੇ ਸੋਗ ਦੀ ਥਾਂ ਘਰ ‘ਚ ਖੁਸ਼ੀ ਦਾ ਮਾਹੌਲ ਪਸਰ ਗਿਆ।ਪਰ ਪਰਿਵਾਰ ਦੇ ਸਾਰੇ ਮੈਂਬਰ ਹੁਣ ਅਣਪਛਾਤੇ ਵਿਅਕਤੀ ਦੀ ਪਛਾਣ ਕਰਕੇ ਅਤੇ ਉਸ ਦਾ ਸਸਕਾਰ ਕਰਕੇ ਪੁਲਿਸ ਕਾਰਵਾਈ ਦੇ ਡਰੋਂ ਕੈਮਰੇ ਦਾ ਸਾਹਮਣਾ ਕਰ ਰਹੇ ਹਨ। ਦਿਲੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਫੋਟੋ ਅਤੇ ਹੁਲੀਆ ਦੇ ਅਧਾਰ ‘ਤੇ ਉਨ੍ਹਾਂ ਦੀ ਪਛਾਣ ਕਰਨਾ ਗਲਤੀ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾ ਰਹੀ ਹੈ।
ਇਹ ਵੀ ਦੇਖੋ:ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ