manish sisodia gets coronavirus vaccine: ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਆਪਣੇ ਪਰਿਵਾਰ ਦੇ ਨਾਲ ਦਿੱਲੀ ਦੇ ਮੌਲਾਨਾ ਅਜ਼ਾਦ ਮੈਡੀਕਲ ਕਾਲਜ ‘ਚ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲਗਵਾਈ।ਮਨੀਸ਼ ਸਿਸੋਦੀਆ ਦੇ ਨਾਲ ਉਸਦੀ ਪਤਨੀ ਸੀਮਾ ਸਿਸੋਦੀਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਮੌਜੂਸ ਸਨ।ਉਪ-ਮੁੱਖ ਮੰਤਰੀ ਨੂੰ ਭਾਰਤ ਬਾਇਓਟਿਕ ਦੀ ਕੋਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ।ਟੀਕਾ ਲਗਵਾਉਣ ਤੋਂ ਬਾਅਦ ਉਪਮੁੱਖ ਮੰਤਰੀ ਨੇ ਵੈਕਸੀਨੇਸ਼ਨ ਨੂੰ ਅਹਿਮ ਦੱਸਦੇ ਹੋਏ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਲਾਕਡਾਊਨ ਹੱਲ ਨਹੀਂ ਹੈ,
ਸਿਰਫ ਮਾਸਕ ਵੈਕਸੀਨੇਸ਼ਨ ਦੇ ਰਾਹੀਂ ਹੀ ਕੋਰੋਨਾ ਦੀ ਵੱਧਦੀ ਚੇਨ ਨੂੰ ਰੋਕਿਆ ਜਾ ਸਕਦਾ ਹੈ।ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਡੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਦਿੱਲੀ ਵਿੱਚ ਟੀਕੇ ਦੀ ਸਪਲਾਈ ਵਧਾਏ ਅਤੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਇਹ ਟੀਕਾ ਉਪਲਬਧ ਕਰਵਾਏ। ਟੀਕੇ ਦੀ ਉਪਲਬਧਤਾ ‘ਤੇ, ਦਿੱਲੀ ਸਰਕਾਰ 3 ਤੋਂ 4 ਮਹੀਨਿਆਂ ਦੇ ਅੰਦਰ ਪੂਰੀ ਦਿੱਲੀ ਨੂੰ ਟੀਕਾ ਲਗਾਉਣ ਦੇ ਯੋਗ ਹੈ।ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਦਿੱਲੀ ਦੇ ਲੋਕ ਨਾਇਕ ਹਸਪਤਾਲ ਵਿਖੇ ਕੋਰੋਨਾ ਟੀਕਾ ਲਗਾਇਆ ਸੀ।
Punjab Government ਦੀ ਖਰੀਦ Policy , ਕਿਵੇਂ ਹੋਵੇਗੀ ਫਸਲ ਦੀ ਅਦਾਇਗੀ ? ਕਿਉਂ ਬਣਾਇਆ ਗਿਆ ਖਰੀਦ ਪੋਰਟਲ ?MA