manish sisodia said cbse 12th students: ਸੀਬੀਐੱਸਈ ਦੇ ਦਸਵੀਂ ਦੀ ਪ੍ਰੀਖਿਆ ਰੱਦ ਕਰਨ ਅਤੇ 12ਵੀਂ ਦੀ ਪ੍ਰੀਖਿਆ ਟਾਲਣ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿਹਾ ਕਿ,” ਮੈਨੂੰ ਖੁਸ਼ੀ ਹੈ ਕਿ ਬੱਚਿਆਂ ਨੂੰ ਥੋੜੀ ਰਾਹਤ ਮਿਲੇਗੀ।ਖਾਸ ਤੌਰ ‘ਤੇ ਦਸਵੀਂ ਦੇ ਬੱਚਿਆਂ ‘ਤੇ ਹੁਣ ਤਣਾਅ ਵੀ ਨਹੀਂ ਰਿਹਾ ਹੈ, ਕਿਉਂਕਿ ਉਨਾਂ੍ਹ ਨੂੰ ਉਨ੍ਹਾਂ ਦੇ ਪਿਛਲੀ ਅਸੈਸਮੈਂਟ ਦੇ ਆਧਾਰ ‘ਤੇ ਅਤੇ ਇੰਟਰਨਲ ਅਸੈਸਮੈਂਟ ਦੇ ਆਧਾਰ ‘ਤੇ ਪ੍ਰਮੋਟ ਕਰ ਦਿੱਤਾ ਜਾਵੇਗਾ।ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੀਬੀਐੱਸੀ ਦੇ 12ਵੀਂ ਦੇ ਬੱਚਿਆਂ ਨੂੰ ਵੀ ਉਨਾਂ੍ਹ ਦੇ ਇੰਟਰਨਲ ਅਸੈਸਮੈਂਟ ਅਤੇ ਇੱਕ ਸਾਲ ਪ੍ਰਫਾਰਮੈਂਸ ਦੇ ਆਧਾਰ ‘ਤੇ ਪਾਸ ਕੀਤਾ ਜਾਵੇਗਾ ਤਾਂ ਚੰਗਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ 12ਵੀਂ ਦੇ ਬੱਚਿਆਂ ਨੂੰ ਅਜੇ ਇੰਤਜਾਰ ਕਰਨਾ ਹੋਵੇਗਾ।ਇੱਕ ਜੂਨ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਪਰ ਫਿਰ ਵੀ ਉਨਾਂ੍ਹ ਨੂੰ 4 ਮਈ ਤੋਂ ਐਗਜ਼ਾਮ ਦੇਣ ਨਹੀਂ ਜਾਣਾ ਪਵੇਗਾ।ਇਸ ਸਭ ਨੂੰ ਇਹ ਡਰ ਸੀ ਕਿ ਸਾਡੇ ਸਕੂਲ ਅਤੇ ਐਗਜ਼ਾਮੀਨੇਸ਼ਨ ਸੈਂਟਰ ਨਹੀਂ ਕਿਤੇ ਨਾ ਕਿਤੇ ਕੋੋਰੋਨਾ ਸੈਂਟਰ ਬਣ ਜਾਣਗੇ।ਇਸ ਲਈ ਪਿਛਲੇ ਚਾਰ-ਪੰਜ ਦਿਨਾਂ ਸਾਡੀ ਸਰਕਾਰ ਵਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ।
ਸਿਸੋਦੀਆ ਨੇ ਕਿਹਾ ਕਿ ”ਓਵਰਆਲ ਪੜਾਈ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਹ ਸਕੂਲ ਬੰਦ ਹੋਣ ਤੋਂ ਹੋ ਰਿਹਾ ਹੈ, ਐਗਜ਼ਾਮ ਹੋਣ ਜਾਂ ਨਾ ਹੋਣ ਤੋਂ ਨਹੀਂ।ਐਗਜ਼ਾਮ ਨਾ ਹੋਣ ਨਾਲ ਮੈਂ ਨਹੀਂ ਮੰਨਦਾ ਕੋਈ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਥਿਉਰੀਆਂ ਬਹੁਤ ਪੁਰਾਣੀਆਂ ਹੋ ਗਈਆਂ ਹਨ ਕਿ ਬੱਚਿਆਂ ਨੂੰ ਪੂਰੇ ਸਾਲ ਪੜਾਏ ਅਤੇ ਆਖਿਰ ‘ਚ 3 ਘੰਟਿਆਂ ‘ਚ ਬੱਚੇ ਦਾ ਆਕਲਨ ਕਰੋ।ਚੰਗਾ ਹੁੰਦਾ ਕਿ 12ਵੀਂ ਦੇ ਬੱਚਿਆਂ ਨੂੰ ਵੀ ਇੰਟਰਨਲ ਅਸੈਸਮੈਂਟ ਅਤੇ ਇੱਕ ਸਾਲ ਦੀ ਪ੍ਰਫਾਰਮੈਂਸ ਦੇ ਆਧਾਰ ‘ਤੇ ਪਾਸ ਕਰ ਦਿੱਤਾ ਜਾਂਦਾ, ਤਾਂ ਕਿ ਉਹ ਅੱਗੇ ਦੀ ਤਿਆਰੀ ਕਰ ਸਕਦੇ।
ਦਰਬਾਰ ਸਾਹਿਬ ਆ ਕੇ ਮਾਫ਼ੀ ਮੰਗ ਕੇ ਗਈ ਸੀ ਔਰੰਗਜ਼ੇਬ ਦੀ ਆਖਰੀ ਨੂੰਹ, ਘੁੱਗੀ ਦੀਆਂ ਗੱਲਾਂ ਸੁਣ ਗੂੰਜਿਆ ਪੰਡਾਲ