manjinder singh sirsa files complaint: ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਪੁਲਸ ਦੇ ਵਿਰੁੱਧ ਹਾਵੜਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਪੁਲਸਕਰਮਚਾਰੀਆਂ ਦੇ ਵਿਰੁੱਧ ਐੱਫ.ਆਰ.ਆਰ ਦਰਜ ਕਰਨ ਦੀ ਮੰਗ ਕੀਤੀ ਹੈ।ਮਨਜਿੰਦਰ ਸਿੰਘ ਸਿਰਸਾ ਨੇ ਆਈ.ਪੀ.ਸੀ. ਦੀ ਧਾਰਾ 295 ਏ ਦੇ ਤਹਿਤ ਦੋਸ਼ੀ ਪੁਲਸ ਕਰਮਚਾਰੀਆਂ ਦੇ ਵਿਰੁੱਧ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ।ਆਈ.ਪੀ.ਸੀ ਦੀ ਧਾਰਾ 295 ਏ ਭਾਰਤ ਦੇ ਨਾਗਰਿਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਜੁੜੀ ਹੈ।ਦੱਸਣਯੋਗ ਹੈ ਕਿ 8 ਅਕਤੂਬਰ ਨੂੰ ਕੋਲਕਾਤਾ ‘ਚ ਬੀਜੇਪੀ ਦੇ ਪ੍ਰਦਰਸ਼ਨ ਦੌਰਾਨ ਕੋਲਕਾਤਾ ਪੁਲਸ ‘ਤੇ ਬੀਜੇਪੀ ਨੇਤਾ ਪ੍ਰਿਯਾਂਗੂ ਪਾਂਡੇ ਨੇ ਸਿਕਿਉਰਿਟੀ ਆਫੀਸਰ ਬਲਵਿੰਦਰ ਸਿੰਘ ਦੇ ਨਾਲ ਬਦਸਲੂਕੀ ਦਾ ਦੋਸ਼ ਲਗਾਇਆ ਹੈ।ਇਸ ਘਟਨਾ ਦੀ ਵੀਡੀਓ ਵਿਚ ਪੁਲਿਸ ਅਤੇ ਬਲਵਿੰਦਰ ਸਿੰਘ ਵਿਚਾਲੇ ਝੜਪ ਵਰਗੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦੌਰਾਨ ਬਲਵਿੰਦਰ ਸਿੰਘ ਦੀ ਪੱਗ ਹੇਠਾਂ ਡਿੱਗੀ।
ਹਾਲਾਂਕਿ, ਪੱਛਮੀ ਬੰਗਾਲ ਪੁਲਿਸ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਥੇ ਮੌਜੂਦ ਪੁਲਿਸ ਮੁਲਾਜ਼ਮ ਨੇ ਦਸਤਾਰ ਨਹੀਂ ਖਿੱਚੀ ਅਤੇ ਹੰਗਾਮੇ ਦੇ ਦੌਰਾਨ ਪੱਗ ਖੁਦ ਡਿੱਗ ਪਈ। ਇਸ ਮਾਮਲੇ ਵਿੱਚ ਭਾਜਪਾ ਅਤੇ ਸਿੱਖ ਸੰਗਠਨਾਂ ਨੇ ਸੀਐਮ ਮਮਤਾ ਬੈਨਰਜੀ ਉੱਤੇ ਸਿੱਖਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ।
ਕੋਲਕਾਤਾ ਪੁਲਿਸ ਦਾ ਦਾਅਵਾ ਹੈ ਕਿ ਉਸਦੇ ਕੋਲ ਇੱਕ ਹਥਿਆਰ ਸੀ ਜਿਸ ਨਾਲ ਉਸਦੀ ਟੱਕਰ ਹੋ ਗਈ ਅਤੇ ਉਹ ਪ੍ਰਦਰਸ਼ਨ ਦੌਰਾਨ ਇਸ ਨੂੰ ਲੈ ਜਾ ਰਿਹਾ ਸੀ, ਉਸ ਹਥਿਆਰ ਨੂੰ ਜ਼ਬਤ ਕਰਨ ਸਮੇਂ ਝਗੜੇ ਦੀ ਸਥਿਤੀ ਸੀ ਅਤੇ ਪੱਗ ਹੇਠਾਂ ਡਿੱਗ ਗਈ। ਇਸ ਦੌਰਾਨ, ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਸਿੰਘ ਬੱਗਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੱਤਰ ਦਾ ਨੋਟਿਸ ਲੈਂਦਿਆਂ ਕਮਿਸ਼ਨ ਦੇ ਮੈਂਬਰ ਆਤੀਫ ਰਸੀਦ ਨੇ ਕਿਹਾ ਹੈ ਕਿ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।