marriage restriction cm arvind kejriwal covid-19: ਦਿੱਲੀ ‘ਚ ਕੋਰੋਨਾ ਦੀ ਤੀਜੀ ਲਹਿਰ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ।ਪਿਛਲੇ 24 ਘੰਟਿਆਂ ‘ਚ 99 ਲੋਕਾਂ ਦੀ ਮੌਤ ਹੋ ਗਈ ਹੈ।ਜੇਕਰ ਸਿਰਫ ਨਵੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਹਰ ਘੰਟੇ ‘ਚ ਚਾਰ ਲੋਕਾਂ ਨੂੰ ਜਾਨ ਗੁਆਉਣੀ ਪਈ ਹੈ।ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਹੋਏ ਦਿੱਲੀ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ।ਹੁਣ ਵਿਆਹ ਸਮਾਰੋਹ ‘ਚ ਮਿਲੀ ਰਾਹਤ ਨੂੰ ਵਾਪਸ ਲੈ ਲਿਆ ਗਿਆ ਹੈ।ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਵਿਆਹ ਸਮਾਰੋਹ ‘ਚ 200 ਲੋਕਾਂ ਦੀ ਆਗਿਆ ਦਾ ਆਦੇਸ਼ ਨੂੰ ਵਾਪਸ ਲੈ ਲਿਆ ਗਿਆ ਹੈ।ਹੁਣ ਸਿਰਫ 50 ਲੋਕਾਂ ਦੇ ਇਕੱਠਾ ਹੋਣ ਦੀ ਆਗਿਆ ਹੋਵੇਗੀ।ਕੋਰੋਨਾ ਦੀ ਸਥਿਤੀ ਸਧਾਰਨ ਹੋਣ ਤੋਂ ਪਹਿਲਾਂ 50 ਤੋਂ ਇਹ ਸੰਖਿਆ 200 ਤੱਕ ਵਧਾਈ ਗਈ ਸੀ।ਜਿਸ ਨੂੰ ਹੁਣ ਫਿਰ ਤੋਂ ਵਾਪਸ ਲੈ ਲਿਆ ਗਿਆ ਹੈ।ਇਸ ਦੇ ਨਾਲ ਹੀ ਦਿੱਲੀ ਸਰਕਾਰ ਵਧਦੇ ਕੋੋਰੋਨਾ ਸੰਕਰਮਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜੇਗੀ। ਜਿਸਦੇ ਨਿਯਮਾਂ ਦੇ ਉਲੰਘਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਾ ਹੋਣ ਦੀ ਸਥਿਤੀ ‘ਚ ਦਿੱਲੀ ਦੇ ਭੀੜਭਾੜ ਵਾਲੇ ਬਾਜ਼ਾਰਾਂ ਨੂੰ
ਅਸਥਾਈ ਰੂਪ ਨਾਲ ਬੰਦ ਕਰਨ ਦੀ ਆਗਿਆ ਮੰਗੇਗੀ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਘੱਟ ਹੈ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਦਿੱਲੀ ਵਾਲਿਆਂ ਦੀ ਮੱਦਦ ਲਈ ਤੁਰੰਤ 750 ਆਈਸੀਯੂ ਬੈੱਡ ਦੀ ਵਿਵਸਥਾ ਕੀਤੀ।ਸਾਰੀਆਂ ਸਰਕਾਰਾਂ ਨੇ ਕੋਰੋਨਾ ਨੂੰ ਨਿਯੰਤਰਿਤ ਕਰਨ ਲਈ ਆਪਣੇ ਯਤਨਾਂ ਨੂੰ ਦੁੱਗਣਾ ਕਰ ਦਿੱਤਾ ਹੈ।ਪਰ ਇਹ ਹੁਣ ਤਕ ਸੰਭਵ ਨਹੀਂ ਹੈ, ਜਦੋਂ ਤੱਕ ਲੋਕ ਸਾਵਧਾਨੀ ਨਾ ਵਰਤਣ।ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਮਾਸਕ ਪਹਿਨੋ।
ਇਹ ਵੀ ਦੇਖੋ:ਇੰਨੀ ਛੋਟੀ ਉਮਰ ‘ਚ ‘ਰਿਸ਼ੀਕੇਸ਼’ ਨੇ ਪੀਤਾ ਸ਼ਹਾਦਤ ਦਾ ਜਾਮ,ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ….