mask less man thrashed two police: ਦੇਸ਼ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਅਤੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ।ਹਾਲਾਂਕਿ, ਇਸ ਸਖਤੀ ਦੌਰਾਨ ਕਈ ਵਾਰ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਕਦੇ ਕੁੱਟਮਾਰ ਤਾਂ ਕਿਤੇ ਬਦਸਲੂਕੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਅਜਿਹੇ ‘ਚ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਸਾਹਮਣੇ ਆਇਆ ਹੈ, ਜਿੱਥੇ ਮਾਸਕ ਨਾ ਪਹਿਨਣ ‘ਤੇ ਇੱਕ ਆਦਮੀ ਦੀ ਦੋ ਪੁਲਿਸਵਾਲਿਆਂ ਨੇ ਖੂਬ ਕੁੱਟਮਾਰ ਕੀਤੀ ਹੈ।ਇੰਦੌਰ ਸ਼ਹਿਰ ‘ਚ ਮੰਗਲਵਾਰ ਨੂੰ ਚੈਕਿੰਗ ਅਭਿਆਨ ਚੱਲ ਰਿਹਾ ਸੀ।ਇਸ ਦੌਰਾਨ ਇੱਕ 35 ਸਾਲਾ ਸ਼ਖਸ ਬਿਨਾਂ ਮਾਸਕ ਪਾਏ ਦਿਖਾਈ ਦਿੱਤਾ।ਪੁਲਿਸ ਦੇ ਦੋ ਜਵਾਨਾਂ ਨੇ ਉਸ ਨੂੰ ਰੋਕ ਲਿਆ।
ਅਚਾਨਕ ਜਵਾਨ ਉਸ ਆਦਮੀ ਨੂੰ ਕੁੱਟਣ ਲੱਗਾ।ਇਸ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਗਿਆ, ਜਿਸਤੋਂ ਬਾਅਦ ਅਧਿਕਾਰੀਆਂ ਨੇ ਦੋਸ਼ੀ ਦੋਵੇਂ ਪੁਲਿਸਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ।ਹਾਲਾਂਕਿ, ਪੁਲਿਸ ਦਾ ਦਾਅਵਾ ਹੈ ਕਿ ਪਹਿਲਾਂ ਮਾਸਕ ਨਾ ਪਹਿਨਣ ਵਾਲੇ ਸਖਸ਼ ਨੇ ਬਦਸਲੂਕੀ ਕੀਤੀ ਅਤੇ ਪੁਲਿਸਕਰਮਚਾਰੀਆਂ ਨੂੰ ਗਾਲਾਂ ਦੇਣ ਲੱਗਾ।ਵਾਇਰਲ ਹੋ ਰਹੇ ਵੀਡੀਓ ‘ਚ ਦੋ ਪੁਲਿਸਕਰਮਚਾਰੀ ਮਾਸਕ ਨਾ ਪਹਿਨਣ ਵਾਲੇ ਸ਼ਖਸ਼ ਨੂੰ ਬੁਰੀ ਤਰਾਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ ਜਦੋਂ ਕਿ ਉਸਦਾ ਨਾਬਾਲਿਗ ਬੇਟਾ ਅਤੇ ਕੁਝ ਔਰਤਾਂ ਰਹਿਮ ਦੀ ਭੀਖ ਮੰਗਦੀਆਂ ਰਹੀਆਂ।
ਪੁਲਿਸ ਅਧਿਕਾਰੀ ਆਸ਼ੂਤੋਸ਼ ਬਾਗਰੀ ਨੇ ਕਿਹਾ ਕਿ ਵੀਡੀਓ ‘ਚ ਦੇਖੇ ਗਏ ਦੋਵੇਂ ਕਾਂਸਟੇਬਲਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।ਬਾਗਰੀ ਨੇ ਦਾਅਵਾ ਕੀਤਾ ਕਿ ਪੀੜਤ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਪੁਲਿਸਕਰਮਚਾਰੀਆਂ ਨੇ ਉਸ ਨੂੰ ਕੋਵਿਡ ਨਿਯਮਾਂ ਦਾ ਉਲੰਘਣ ਕਰਨ ‘ਤੇ ਰੋਕਿਆ ਸੀ।ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਵਿਅਕਤੀ ਨੇ ਇੱਕ ਕਾਂਸਟੇਬਲ ਦਾ ਕਾਲਰ ਫੜ ਲਿਆ, ਫਿਰ ਦੋਵੇਂ ਕਾਂਸਟੇਬਲ ਨੂੰ ਗਾਲਾਂ ਦੇਣ ਲੱਗਾ ਅਤੇ ਮਾਰਕੁੱਟ ਕਰਨ ਲੱਗਾ।
ਪੰਜਾਬ ‘ਚ ਕੁਦਰਤ ਦਾ ਕਹਿਰ, ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ, ਦੇਖੋ LIVE