maulana refuses for nikah: ਇੱਕ ਮੌਲਾਨਾ ਨੇ ਨਿਕਾਹ ਪੜ੍ਹਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਦੋ ਲਾੜੇ ਵਿਆਹ ਤੋਂ ਪਹਿਲਾਂ ਡੀਜ਼ੇ ਲਾ ਕੇ ਕਾਰ ‘ਤੇ ਚੜ ਕੇ ਡਾਂਸ ਕਰ ਰਹੇ ਸਨ।ਮਾਮਲਾ ਉੱਤਰ-ਪ੍ਰਦੇਸ਼ ਦੇ ਕੈਰਾਨਾ ਦਾ ਹੈ।ਇੱਥੇ ਦੋ ਦਿਨ ਪਹਿਲਾਂ ਦਿੱਲੀ ਤੋਂ ਦੋ ਬਰਾਤਾਂ ਆਈਆਂ ਸਨ।ਜਿਵੇਂ ਹੀ ਬਰਾਤ ਲੜਕੀ ਦੇ ਘਰ ਪਹੁੰਚੀ, ਉਦੋਂ ਹੀ ਦੋਵਾਂ ਲਾੜਿਆਂ ਨੇ ਡੀਜ਼ੇ ਵਜਾਇਆ ਅਤੇ ਫਿਰ ਕਾਰ ‘ਤੇ ਚੜ ਕੇ ਡਾਂਸ ਕਰਨ ਲੱਗੇ।ਇਸ ਤੋਂ ਨਾਰਾਜ਼ ਹੋ ਕੇ ਮੌਲਾਨਾ ਨੇ ਨਿਕਾਹ ਪੜਨ ਤੋਂ ਹੀ ਇਨਕਾਰ ਕਰ ਦਿੱਤਾ।
ਬਾਅਦ ‘ਚ ਦੂਜੇ ਮੌਲਾਨਾ ਨੂੰ ਬੁਲਾ ਕੇ ਨਿਕਾਹ ਪੜਾਇਆ ਗਿਆ।ਮਾਮਲਾ 21 ਮਾਰਚ ਦਾ ਹੈ।ਇੱਥੇ ਦਿੱਲੀ ਦੇ ਜਗਤਪੁਰੀ ਤੋਂ ਦੋ ਬਰਾਤਾਂ ਕੈਰਾਨਾ ਨਗਰ ਦਾ ਖੇਲਕਲਾ ਮੁਹੱਲਾ ਪਹੁੰਚੀਆਂ।ਜਿਵੇਂ ਹੀ ਬਰਾਤ ਲਾੜੀ ਦੇ ਘਰ ਆਈ, ਲਾੜੇ ਨੇ ਕਾਰ ਤੋਂ ਬਾਹਰ ਤੋਂ ਨਿਕਲ ਆਏ ਅਤੇ ਉਸ ‘ਤੇ ਚੜ ਕੇ ਡਾਂਸ ਕਰਨ ਲੱਗੇ।ਉਦੋਂ ਡੀਜ਼ੇ ਵੀ ਵੱਜਣਾ ਸ਼ੁਰੂ ਹੋ ਗਿਆ।ਇਸ ਦੌਰਾਨ ਲਾੜਿਆਂ ਦੇ ਨਾਲ ਉਨ੍ਹਾਂ ਨੇ ਦੋਸਤ ਵੀ ਗੱਡੀ ‘ਤੇ ਚੜ ਕੇ ਨੱਚਣ ਲੱਗ ਪਏ।ਇਸ ਗੱਲ ਨਾਲ ਮੌਲਾਨਾ ਨਾਰਾਜ ਹੋ ਗਏ ਅਤੇ ਨਿਕਾਹ ਪੜਨ ਤੋਂ ਇਨਕਾਰ ਕਰ ਦਿੱਤਾ।
ਬੰਗਾ ‘ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ LIVE, Babbu Maan ਸਮੇਤ ਪਹੁੰਚੇ ਕਈ ਗਾਇਕ ਤੇ ਵੱਡੇ ਕਿਸਾਨ ਆਗੂ