mayawati attack on pm modi: ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਜ਼ਰੂਰੀ ਵਸਤੂਆਂ ਦੇ ਭਾਅ ਵਧੇ ਹਨ।ਮਾਇਆਵਤੀ ਨੇ ਕਿਹਾ ਕਿ ਜ਼ਰੂਰੀ ਵਸਤੂਆਂ ਦੇ ਭਾਅ ਵਧਾਉਣ ਨਾਲ ਆਮ ਜਨਤਾ ਪ੍ਰੇਸ਼ਾਨ ਹੈ ‘ਤੇ ਨਾ ਤਾਂ ਸੂਬਾ ਸਰਕਾਰ ਇਸ ‘ਤੇ ਧਿਆਨ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ।
ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਕਿ ਜਨਤਾ ਕੋਰੋਨਾ ਵਾਇਰਸ ਸੰਕਰਮਣ ਤੋਂ ਪ੍ਰੇਸ਼ਾਨ ਹੈ ਤਾਂ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਜ਼ਰੂਰੀ ਸਮਾਨਾਂ ਦੇ ਭਾਅ ਵਧੇ ਹਨ ਪਰ ਨਾ ਤਾਂ ਇਸਦੀ ਫਿਕਰ ਕੇਂਦਰ ਸਰਕਾਰ ਨੂੰ ਹੈ ਨਾ ਸੂਬਾ ਸਰਕਾਰ ਨੂੰ।ਬੀਐੱਸਪੀ ਸੁਪਰੀਮੋ ਨੇ ਕਿਹਾ,”
ਇੱਕ ਪਾਸੇ ਕੋਰੋਨਾ ਪ੍ਰਕੋਪ ਨਾਲ ਹਰ ਪ੍ਰਕਾਰ ਦੀ ਜਬਰਦਸਤ ਮਾਰ ਅਤੇ ਦੂਜੇ ਪਾਸੇ ਕੋਰੋਨਾ ਅਤੇ ਡੀਜ਼ਲ ਆਦਿ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਕਾਰਨ ਜ਼ਰੂਰੀ ਵਸਤੂਆਂ ਦੀ ਮਹਿੰਗਾਈ ਵੀ ਆਸਮਾਨ ਛੂਹ ਰਹੀ ਹੈ ਜਿਸ ਨੇ ਲੋਕਾਂ ਦਾ ਜੀਵਨ ਦੁਖੀ ਅਤੇ ਤਰਸਯੋਗ ਕਰ ਦਿੱਤਾ ਹੈ,
ਫਿਰ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਵਲ ਧਿਆਨ ਨਹੀਂ ਦੇ ਰਹੀਆਂ ਹਨ ਜੋ ਕਿ ਬਹੁਤ ਦੁਖਦਾਇਕ ਹੈ।ਉਨਾਂ੍ਹ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤ ਕਰੀਬ 100 ਰੁਪਏ ਤਕ ਪਹੁੰਚ ਜਾਣ ਨਾਲ ਲੋਕਾਂ ‘ਚ ਗੁੱਸਾ ਹੈ ਅਤੇ ਇਹ ਲਗਾਤਾਰ ਮੀਡੀਆ ਦੀਆਂ ਸੁਰਖੀਆਂ ‘ਚ ਹੈ।ਅਜਿਹੇ ‘ਚ ਬੀਐੱਸਪੀ ਇਹ ਮੰਗ ਕਰਦੀ ਹੈ ਕਿ ਸੰਕਰਮਣ ਦੇ ਇਲਾ ਸਬੰਧੀ ਉਪਕਰਨਾਂ ਆਦਿ ‘ਤੇ ਜੀਐੱਸਟੀ ਟੈਕਸ ਨੂੰ ਘੱਟ ਕਰਕੇ ਸਰਕਾਰ ਮਹਿੰਗਾਈ ਘੱਟ ਕਰਨ ‘ਤੇ ਵੀ ਜਿਆਦਾ ਧਿਆਨ ਦੇਵੇ।
ਇਹ ਵੀ ਪੜੋ:Jaspreet Jassi ਅੰਤਿਮ ਸਸਕਾਰ live, ਭੈਣ ਨੇ ਦਿੱਤੀ ਮੁੱਖ ਅਗਨੀ,ਜਿਨ੍ਹਾਂ ਦੇ ਕੰਮ ਸੰਵਾਰੇ, ਭੁੱਬਾਂ ਮਾਰ ਰੋਏ ਉਹ ਲੋਕ