MDH Masala owner Mahashay Dharampal Gulati: MDH ਗਰੁੱਪ ਦੇ ਮਾਲਕ ਮਹਾਂਸ਼ਯ ਧਰਮਪਾਲ ਗੁਲਾਟੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਮਾਤਾ ਚੰਨਣ ਦੇਵੀ ਹਸਪਤਾਲ ਵਿਖੇ ਆਖਰੀ ਸਾਹ ਲਏ । 98 ਸਾਲਾ ਮਹਾਸ਼ਯ ਧਰਮਪਾਲ ਬੀਮਾਰੀ ਕਾਰਨ ਪਿਛਲੇ ਕਈ ਦਿਨਾਂ ਤੋਂ ਮਾਤਾ ਚੰਨਣ ਹਸਪਤਾਲ ਵਿੱਚ ਦਾਖਲ ਸਨ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਾਸ਼ਯ ਧਰਮਪਾਲ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ।
ਮਹਾਸ਼ਯ ਧਰਮਪਾਲ ਦੇ ਦਿਹਾਂਤ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ,“ਭਾਰਤ ਦੇ ਉੱਘੇ ਕਾਰੋਬਾਰੀਆਂ ਵਿੱਚੋਂ ਇੱਕ ਮਹਾਂਸ਼ਯ ਧਰਮਪਾਲ ਜੀ ਦੇ ਦਿਹਾਂਤ ਕਾਰਨ ਮੈਂ ਬਹੁਤ ਦੁਖੀ ਹਾਂ । ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਇੱਕ ਪਛਾਣ ਬਣਾ ਲਈ। ਉਹ ਸਮਾਜਿਕ ਕਾਰਜਾਂ ਵਿੱਚ ਬਹੁਤ ਸਰਗਰਮ ਸੀ ਅਤੇ ਆਖਰੀ ਸਮੇਂ ਤੱਕ ਸਰਗਰਮ ਰਹੇ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਦਾ ਹਾਂ।
ਦੱਸ ਦੇਈਏ ਕਿ ਮਹਾਸ਼ਯ ਧਰਮਪਾਲ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ । ਸਾਲ 1933 ਵਿੱਚ ਉਨ੍ਹਾਂ ਨੇ 5ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਦਿੱਤਾ ਸੀ। ਸਾਲ 1937 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੀ ਮਦਦ ਨਾਲ ਕਾਰੋਬਾਰ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਸਾਬਣ, ਤਰਖਾਣ, ਕੱਪੜਾ, ਹਾਰਡਵੇਅਰ, ਚਾਵਲ ਦਾ ਕਾਰੋਬਾਰ ਕੀਤਾ। ਹਾਲਾਂਕਿ, ਮਹਾਂਸ਼ਯ ਧਰਮਪਾਲ ਗੁਲਾਟੀ ਲੰਬੇ ਸਮੇਂ ਤੋਂ ਇਹ ਕੰਮ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਵਪਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਪਿਤਾ ਦੀ ਦੁਕਾਨ ‘ਮਹੇਸ਼ੀਆਂ ਦੀ ਹੱਟੀ‘ ਨਾਮ ਦੀ ਦੁਕਾਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਗੀ ਮਿਰਚ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਸੀ।
ਇਹ ਵੀ ਦੇਖੋ: ਕੇਂਦਰ ਪੂਰੀ ਤਰਾਂ ਬੌਂਦਲ਼ ਗਈ, ਗੁਰਪ੍ਰੀਤ ਘੁੱਗੀ ਨੇ ਕਿਹਾ ਹਜੇ ਤਾਂ ਆਰਾਮ ਨਾਲ ਆਏ ਆ ਗ਼ੁੱਸਾ ਨਾਂ ਦਵਾਓ