ਮੇਰਠ ਵਿੱਚ ਐੱਲਆਈਯੂ ਦੀ ਸਪੈਸ਼ਲ ਬ੍ਰਾਂਚ ਵਿੱਚ ਤੈਨਾਤ ਮਹਿਲਾ ਇੰਸਪੈਕਟਰ ਸ਼ਵੇਤਾ ਯਾਦਵ ਦੇ ਗਾਇਬ ਤੋਤੇ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਆਪਣੇ ਤੋਤੇ ਨੂੰ ਲੱਭ ਕੇ ਲਿਆਉਣ ਵਾਲੇ ਦੇ ਲਈ 25 ਹਜ਼ਾਰ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ਵੇਤਾ ਯਾਦਵ ਨੇ ਤੋਤਾ ਲੱਭ ਕੇ ਲਿਆਉਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਖਬਰ ਨੂੰ ਪੜ੍ਹ ਕੇ ਬੁੱਧਵਾਰ ਨੂੰ ਕਈ ਲੋਕ ਤੋਤਾ ਲੈ ਕੇ ਮਹਿਲਾ ਇੰਸਪੈਕਟਰ ਦੇ ਦਫ਼ਤਰ ਪਹੁੰਚੇ। ਪਰ ਮਹਿਲਾ ਇੰਸਪੈਕਟਰ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਦੇ ਦਫਤਰ ਵਿੱਚ ਤੋਤਾ ਲੈ ਕੇ ਆਏ ਸਨ ਉਹ ਉਨ੍ਹਾਂ ਦਾ ਪਾਲਤੂ ਤੋਤਾ ਨਹੀਂ ਸੀ।
ਸ਼ਵੇਤਾ ਨੇ ਦੱਸਿਆ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਹਨ ਉਨ੍ਹਾਂ ਨੂੰ ਉਹ ਤੋਤਾ ਮਿਲਿਆ ਸੀ। ਇਸ ਤੋਤੇ ਦੇ ਮਿਲਣ ਦੇ ਪਿੱਛੇ ਦੀ ਕਹਾਣੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੇ ਪਤੀ ਨਾਲ ਬਜ਼ਾਰ ਤੋਂ ਘਰ ਜਾ ਰਹੀ ਸੀ। ਉਦੋਂ ਮੈਂ ਸੜਕ ‘ਤੇ ਜ਼ਖਮੀ ਤੋਤਾ ਦੇਖਿਆ। ਅਜਿਹਾ ਲੱਗ ਰਿਹਾ ਸੀ ਕਿ ਉਸਨੂੰ ਕੁੱਤਿਆਂ ਨੇ ਜ਼ਖਮੀ ਕੀਤਾ ਹੋਵੇਗਾ। ਇਸ ਦੇ ਬਾਅਦ ਉਹ ਤੋਤੇ ਨੂੰ ਡਾਕਟਰ ਦੇ ਕੋਲ ਲੈ ਗਏ। ਤੋਤੇ ਦੀ ਰਿਕਵਰੀ ਦੇ ਦੌਰਾਨ ਪੂਰੇ ਪਰਿਵਾਰ ਨੂੰ ਉਸ ਨਾਲ ਲਗਾਅ ਹੋ ਗਿਆ। ਇੱਕ ਦਿਨ ਉਹ ਘਰ ਦੀ ਖਿੜਕੀ ‘ਤੇ ਬੈਠਾ ਤੇ ਉੱਡ ਗਿਆ। ਸਾਰਿਆਂ ਨੂੰ ਪਹਿਲਾਂ ਇਹ ਲੱਗਿਆ ਕਿ ਤੋਤਾ ਵਾਪਸ ਆ ਜਾਵੇਗਾ, ਪਰ ਉਹ ਤੋਤਾ ਹਾਲੇ ਤੱਕ ਵਾਪਸ ਨਹੀਂ ਆਇਆ। ਤੋਤੇ ਦੇ ਉੱਡ ਜਾਣ ਨਾਲ ਉਨ੍ਹਾਂ ਦੇ ਬੱਚੇ ਤੇ ਪਰਿਵਾਰ ਦੇ ਲੋਕ ਉਦਾਸ ਹੋ ਗਏ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਸਰਕਾਰ ਨੇ ਵਾਪਸ ਲਿਆ ਪੰਚਾਇਤਾਂ ਭੰਗ ਕਰਨ ਦਾ ਫੈਸਲਾ
ਦੱਸ ਦੇਈਏ ਕਿ ਸ਼ਵੇਤਾ ਯਾਦਵ ਨੇ ਗੁੰਮ ਹੋਇਆ ਤੋਤਾ ਲਿਆਉਣ ਵਾਲੇ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸਦੇ ਬਾਅਦ ਤੋਂ 10 ਤੋਂ ਜ਼ਿਆਦਾ ਲੋਕ ਅਲੱਗ-ਅਲੱਗ ਤੋਤਿਆਂ ਨੂੰ ਪਿੰਜਰੇ ਵਿੱਚ ਲੈ ਕੇ ਉਨ੍ਹਾਂ ਦੇ ਆਫਿਸ ਪਹੁੰਚੇ ਤੇ ਇਨਾਮ ‘ਤੇ ਦਾਅਵਾ ਠੋਕਿਆ। ਪਰ ਮਹਿਲਾ ਇੰਸਪੈਕਟਰ ਨੇ ਪਛਾਣ ਕੇ ਦੱਸਿਆ ਕਿ ਉਹ ਤੋਤੇ ਉਨ੍ਹਾਂ ਦੇ ਨਹੀਂ ਹਨ। ਜਿਸ ਕਾਰਨ ਤੋਤਾ ਲਿਆਉਣ ਵਾਲਿਆਂ ਨੂੰ ਨਿਰਾਸ਼ ਹੋ ਕੇ ਖਾਲੈ ਹੱਥ ਪਰਤਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: