ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਦਾ ਕੋਈ ਹੱਲ ਨਾ ਕੱਢਣ ਲਈ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ- ਅੱਜ ਤੱਕ ਇੰਨਾ ਵੱਡਾ ਅੰਦੋਲਨ ਨਹੀਂ ਹੋਇਆ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ 600 ਲੋਕ ਸ਼ਹੀਦ ਹੋ ਚੁੱਕੇ ਹਨ । ਜੇਕਰ ਕੋਈ ਜਾਨਵਰ ਵੀ ਮਰ ਜਾਂਦਾ ਹੈ ਤਾਂ ਦਿੱਲੀ ਦੇ ਨੇਤਾਵਾਂ ਦਾ ਸੋਗ ਸੰਦੇਸ਼ ਆਉਂਦਾ ਹੈ । ਸਾਡੇ 600 ਕਿਸਾਨ ਸ਼ਹੀਦ ਹੋ ਗਏ, ਪਰ ਉਸ ‘ਤੇ ਕੋਈ ਨੇਤਾ ਨਹੀਂ ਬੋਲਿਆ।
ਮਲਿਕ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਹਸਪਤਾਲ ਵਿੱਚ ਅੱਗ ਲਗਣ ਕਾਰਨ 5-7 ਲੋਕਾਂ ਦੀ ਮੌਤ ਹੋਈ । ਉਨ੍ਹਾਂ ਦੀ ਮੌਤ ’ਤੇ ਦਿੱਲੀ ਤੋਂ ਸੋਗ ਸੰਦੇਸ਼ ਭੇਜੇ ਗਏ। ਸਾਡੇ ਵਰਗ ਦੇ ਲੋਕ ਤੱਕ ਕਿਸਾਨਾਂ ਦੀ ਮੌਤ ’ਤੇ ਸੰਸਦ ਵਿੱਚ ਸੋਗ ਮਤੇ ਲਈ ਨਹੀਂ ਬੋਲੇ। ਮੈਨੂੰ ਇਸ ਨਾਲ ਬਹੁਤ ਦੁੱਖ ਹੋਇਆ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਦਾ ਆਖਰੀ ਸੈਸ਼ਨ ਅੱਜ ਤੋਂ, ਕੈਪਟਨ ਰਹਿਣਗੇ ਗੈਰ-ਹਾਜ਼ਰ!
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਦਿੱਲੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਉਹ ਆਪਣਾ ਰਾਜਪਾਲ ਦਾ ਅਹੁਦਾ ਗੁਆਉਣ ਤੋਂ ਨਹੀਂ ਡਰਦੇ। ਰਾਜਪਾਲ ਨੂੰ ਹਟਾਇਆ ਨਹੀਂ ਜਾ ਸਕਦਾ, ਪਰ ਮੇਰੇ ਕੁਝ ਸ਼ੁੱਭਚਿੰਤਕ ਹਨ ਜੋ ਇਸ ਤਲਾਸ਼ ਵਿੱਚ ਰਹਿੰਦੇ ਹਨ ਕਿ ਇਹ ਕੁਝ ਬੋਲੇ ਤੇ ਇਸਨੂੰ ਹਟਾਇਆ ਜਾਵੇ।
ਮਲਿਕ ਨੇ ਕਿਹਾ, ‘‘ਮੈਨੂੰ ਦਿੱਲੀ ’ਚ 2-3 ਵੱਡੇ ਲੋਕਾਂ ਨੇ ਬਣਾਇਆ ਹੈ, ਮੈਂ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਬੋਲ ਰਿਹਾ ਹਾਂ । ਉਹ ਜਿਸ ਤਰ੍ਹਾਂ ਕਹਿਣਗੇ ਕਿ ਸਾਨੂੰ ਮੁਸ਼ਕਿਲ ਹੈ ਛੱਡ ਦਿਉ, ਮੈਂ ਇੱਕ ਮਿੰਟ ਵੀ ਨਹੀਂ ਲਗਾਵਾਂਗਾ।
ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਅਸਰ ਭਾਰਤੀ ਫ਼ੌਜਾਂ ’ਤੇ ਵੀ ਪਿਆ ਹੈ। ਇਨ੍ਹਾਂ ਵਿੱਚ ਕਿਸਾਨਾਂ ਦੇ ਪੁੱਤਰ ਵੀ ਹਨ। ਕੁੱਝ ਵੀ ਹੋ ਸਕਦਾ ਹੈ। ਤੁਸੀਂ ਅੱਜ ਤਾਕਤ ਵਿੱਚ ਹੋ। ਜੇ ਲੜਾਈ ਹੁੰਦੀ ਹੈ ਤਾਂ ਇਨ੍ਹਾਂ ਕਿਸਾਨਾਂ ਦੇ ਮੁੰਡੇ ਹੀ ਸ਼ਹੀਦ ਹੁੰਦੇ ਹਨ । ਕਾਰਗਿਲ ਵਿੱਚ ਸਰਕਾਰ ਦੀ ਗਲਤੀ ਸੀ। ਇਸ ਦੀ ਕੀਮਤ ਕਿਸਾਨ ਦੇ ਬੱਚਿਆਂ ਨੇ ਅਦਾ ਕੀਤੀ। ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: