mehbooba mufti article 370 modi govt youth terrorist: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇੱਕ ਵਾਰ ਫਿਰ ਧਾਰਾ 370 ਦੇ ਮਾਮਲੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਮਹਿਬੂਬਾ ਮੁਫਤੀ ਨੇ ਕਿਹਾ ਕਿ ਅੱਜ ਘਾਟੀ ‘ਚ ਨੌਜਵਾਨਾਂ ਦੇ ਕੋਲ ਨੌਕਰੀ ਨਹੀਂ ਹੈ,ਇਸ ਲਈ ਉਨ੍ਹਾਂ ਦੇ ਸਾਹਮਣੇ ਹਥਿਆਰ ਚੁੱਕਣ ਤੋਂ ਬਿਨਾਂ ਕੋਈ ਵਿਕਲਪ ਨਹੀਂ ਹੈ।ਅੱਜ ਅੱਤਵਾਦੀ ਕੈਂਪ ‘ਚ ਭਰਤੀਆਂ ਵਧਣ ਲੱਗੀਆਂ ਹਨ।ਪੀਡੀਪੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਜੰਮੂ-ਕਸ਼ਮੀਰ ਦੀ ਜਮੀਨ ਨੂੰ ਵੇਚਣਾ ਚਾਹੁੰਦੀ ਹੈ।ਅੱਜ ਬਾਹਰ ਤੋਂ ਆ ਕੇ ਇਹ ਲੋਕ ਇੱਥੇ ਨੌਕਰੀ ਕਰ ਰਹੇ ਹਨ ਪਰ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ।ਦੱਸਣਯੋਗ ਹੈ ਕਿ ਮਹਿਬੂਬਾ ਮੁਫਤੀ ਇਨ੍ਹੀਂ ਦਿਨੀਂ ਜੰਮੂ ਦੇ ਦੌਰੇ ‘ਤੇ ਹਨ, ਇੱਥੇ ਉਨ੍ਹਾਂ ਨੇ ਪਾਰਟੀ ਨੇਤਾਵਾਂ ਤੋਂ ਇਲਾਵਾ ਸਮਾਜ ਦੇ ਹੋਰ ਤਬਕਿਆਂ ਨੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਇਨ੍ਹਾਂ ਬੈਠਕਾਂ ਤੋਂ ਬਾਅਦ
ਮਹਿਬੂਬਾ ਨੇ ਜੰਮੂ ‘ਚ ਪ੍ਰੈੱਸ ਕਾਨਫ੍ਰੰਸ ਕੀਤੀ।ਧਾਰਾ 370 ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਮੁਸਲਿਮ ਜਾਂ ਹਿੰਦੂਆਂ ਨਾਲ ਜੁੜਿਆ ਵਿਸ਼ਾ ਨਹੀਂ ਹੈ।ਸਗੋਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਪਛਾਣ ਹੈ।ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ।ਕੇਂਦਰ ਸਰਕਾਰ ਨੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਖਿਲਵਾੜ ਕੀਤਾ ਹੈ।ਬੀਜੇਪੀ ‘ਤੇ ਨਿਸ਼ਾਨਾ ਸਾਧਦਿਆਂ ਹੋਏ ਮਹਿਬੂਬਾ ਮੁਫਤੀ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦਾ ਕੀ ਹੋਇਆ? ਬੀਜੇਪੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।ਪਰ ਕੁਝ ਨਹੀਂ ਹੋਇਆ।ਦੱਸਣਯੋਗ ਹੈ ਕਿ ਸਮਝੌਤਿਆਂ ਤਹਿਤ ਜੰਮੂ-ਕਸ਼ਮੀਰ ਦੀਆਂ ਕਈ ਪਾਰਟੀਆਂ ਨੇ ਪੀਪਲਸ ਅਲਾਇੰਸ (ਗਠਜੋੜ) ਬਣਾਇਆ ਹੈ।ਜਿਸ ‘ਚ ਪੀਡੀਪੀ,ਐੱਨਸੀ,ਸੱਜਾਦ ਲੋਨ ਦੀ ਪਾਰਟੀ ਸਮੇਤ ਹੋਰ ਕਈ ਦਲ ਹਨ।ਹੁਣ ਇਨ੍ਹਾਂ ਦਲਾਂ ਨੇ ਧਾਰਾ 370 ਦੇ ਮਾਮਲੇ ‘ਤੇ ਇਕ ਵਾਰ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।ਸੁਪਰੀਮ ਕੋਰਟ ‘ਚ ਅਪੀਲ ਕੀਤੀ ਗਈ ਹੈ ਕਿ ਧਾਰਾ 370 ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ‘ਤੇ ਜਲਦੀ ਸੁਣਵਾਈ ਕੀਤੀ ਜਾਵੇਗੀ।