ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ‘ਤੇ ਖੁਦ ਨੂੰ ਨਜ਼ਰਬੰਦ ਕਰਨ ਦਾ ਦੋਸ਼ ਲਾਇਆ ਹੈ। ਮਹਿਬੂਬਾ ਮੁਫਤੀ ਨੇ ਦੋਸ਼ ਲਾਇਆ ਕਿ ਕਸ਼ਮੀਰ ਵਿੱਚ ਸਭ ਕੁੱਝ ਆਮ ਹੋਣ ਦਾ ਦਾਅਵਾ ਫਰਜ਼ੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਫਗਾਨਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਹੈ ਪਰ ਕਸ਼ਮੀਰ ਦੇ ਲੋਕਾਂ ਨੂੰ ਅਧਿਕਾਰ ਨਹੀਂ ਦਿੰਦੀ। ਮਹਿਬੂਬਾ ਮੁਫਤੀ ਨੇ ਲਿਖਿਆ, ‘ਕੇਂਦਰ ਸਰਕਾਰ ਅਫਗਾਨਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਬਾਰੇ ਚਿੰਤਤ ਹੈ ਪਰ ਜਾਣਬੁੱਝ ਕੇ ਕਸ਼ਮੀਰ ਦੇ ਲੋਕਾਂ ਨੂੰ ਅਧਿਕਾਰ ਨਹੀਂ ਦਿੰਦੀ। ਮੈਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਇੱਥੇ ਸਥਿਤੀ ਸਹੀ ਨਹੀਂ ਹੈ। ਇਹ ਸਰਕਾਰ ਦੇ ਸਭ ਕੁੱਝ ਸਹੀ ਹੋਣ ਦੇ ਦਾਅਵੇ ਦੀ ਪੋਲ ਖੋਲ੍ਹਦਾ ਹੈ।”
ਇਹ ਵੀ ਪੜ੍ਹੋ : ED ਸਾਹਮਣੇ ਪੇਸ਼ ਹੋਣ ਤੋਂ ਬਾਅਦ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਕਿਹਾ- ‘BJP ਵਿਰੁੱਧ ਲੜਨ ਵਾਲੇ ਨੂੰ ਕੀਤਾ ਜਾਂਦਾ ਤੰਗ’
ਮਹਿਬੂਬਾ ਮੁਫਤੀ ਨੇ ਆਪਣੇ ਟਵੀਟ ਦੇ ਨਾਲ ਦੋ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਸ ਵਿੱਚ ਪੁਲਿਸ ਦੀ ਗੱਡੀ ਗੇਟ ਦੇ ਸਾਹਮਣੇ ਖੜ੍ਹੀ ਦਿਖਾਈ ਦੇ ਰਹੀ ਹੈ, ਜਦਕਿ ਦੂਜੀ ਤਸਵੀਰ ਵਿੱਚ ਗੇਟ ਨੂੰ ਤਾਲਾ ਲੱਗਾ ਹੋਇਆ ਹੈ।
ਇਹ ਵੀ ਦੇਖੋ : ਗੇਟ ਖੋਲ੍ਹਣ ਗਈ ਨਵੀਂ ਵਿਆਹੀ ਨਾਲ ਵਾਪਰੀ ਅਣਹੋਣੀ! ਦੇਖੋ CCTV | Amritsar Latest News