mehbooba statement sri nagar lal chowk bjp workers: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਤਿਰੰਗੇ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਬਵਾਲ ਮੱਚਿਆ ਹੋਇਆ ਹੈ।ਸੋਮਵਾਰ ਸਵੇਰੇ ਸ਼੍ਰੀਨਗਰ ‘ਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀਆਂ ਨੇ ਸ਼੍ਰੀਨਗਰ ‘ਚ ਮਹਿਬੂਬਾ ਮੁਫਤੀ ਵਿਰੁੱਧ ਪ੍ਰਦਰਸ਼ਨ ਕੀਤਾ।ਕੁਪਵਾੜਾ ਦੇ ਬੀਜੇਪੀ ਵਰਕਰ ਸ਼੍ਰੀਨਗਰ ਦੀ ਮਸ਼ਹੂਰ ਲਾਲ ਚੌਕ ਪਹੁੰਚੇ ਅਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ।ਲਾਲ ਚੌਕ ਦੇ ਕਲਾਕ ਟਾਵਰ ‘ਤੇ ਕੁਪਵਾੜਾ ਦੇ ਬੀਜੇਪੀ ਵਰਕਰ ਪਹੁੰਚੇ।ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ।ਚਾਰ ਬੀਜੇਪੀ ਵਰਕਰਾਂ ਨੂੰ ਪੁਲਸ ਹਿਰਾਸਤ ‘ਚ ਲਿਆ ਗਿਆ।ਬੀਜੇਪੀ ਵਲੋਂ ਸੋਮਵਾਰ ਨੂੰ ਤਿਰੰਗਾ
ਰੈਲੀ ਕੱਢੀ ਜਾਵੇਗੀ।ਜੰਮੂ ‘ਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੀਡੀਪੀ ਦਫਤਰ ‘ਤੇ ਤਿਰੰਗਾ ਲਹਿਰਾਇਆ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ।ਬੀਤੇ ਦਿਨ ਏਬੀਵੀਪੀ ਦੇ ਵਰਕਰਾਂ ਨੇ ਜੰਮੂ ‘ਚ ਪੀਡੀਪੀ ਦੇ ਦਫਤਰ ਦੇ ਬਾਹਰ ਨਾਅਰੇਬਾਜੀ ਕੀਤੀ ਸੀ।ਪੀਡੀਪੀ ਦੇ ਦਫਤਰ ਦੇ ਬਾਹਰ ਤਿਰੰਗਾ ਲਹਿਰਾਇਆ ਗਿਆ।ਨਾਅਰੇਬਾਜੀ ਕੀਤੀ ਗਈ।ਦੱਸਣਯੋਗ ਹੈ ਕਿ ਏਬੀਵੀਪੀ ਬੀਜੇਪੀ ਨਾਲ ਜੁੜਿਆ ਇੱਕ ਵਿਦਿਆਰਥੀ ਸੰਗਠਨ ਹੈ।ਦਰਅਸਲ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਹਾਲ ਹੀ ‘ਚ ਰਿਹਾਅ ਕੀਤੀ ਗਈ ਹੈ।ਜਿਸ ਤੋਂ ਬਾਅਦ ਘਾਟੀ ‘ਚ ਸਿਆਸੀ ਹਲਚਲ ਵਧ ਗਈ ਹੈ।ਮਹਿਬੂਬਾ ਮੁਫਤੀ ਨੇ ਹਾਲ ਹੀ ‘ਚ ਇੱਕ ਬਿਆਨ ਦਿੱਤਾ ਸੀ।ਜਿਸ ‘ਤੇ ਬਹੁਤ ਹੰਗਾਮਾ ਹੋਇਆ।ਮਹਿਬੂਬਾ ਮੁਫਤੀ ਨੇ ਕਿਹਾ ਸੀ ਕਿ ਮੈਂ ਜੰਮੂ-ਕਸ਼ਮੀਰ ਤੋਂ ਇਲਾਵਾ ਦੂਜਾ ਕੋਈ ਝੰਡਾ ਨਹੀਂ ਚੁੱਕਾਂਗੀ।