metro rail corporation start qr code: ਕੋਰੋਨਾ ਮਹਾਂਮਾਰੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ ਦਿੱਲੀ ਮੈਟਰੋ ਦੇ ਸੰਚਾਲਨ ਤੋਂ ਪਹਿਲਾਂ ਸਾਵਧਾਨੀ ਦੇ ਤੌਰ ‘ਤੇ ਇਸਨੂੰ ਲੈ ਕੇ ਕਈ ਤਰ੍ਹਾਂ ਦੇ ਕਦਮ ਉਠਾਏ।ਇਸਤੋਂ ਬਾਅਦ ਜਲਦ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਤਰ੍ਹਾਂ ਇਸ ਨੂੰ ਟੱਚ ਫ੍ਰੀ ਬਣਾਉਣ ਦੀ ਦਿਸ਼ਾ ‘ਚ ਕੁਝ ਹੋਰ ਕਦਮ ਚੁੱਕੇ ਜਾਣਗੇ।ਡੀਐੱਮਆਰਸੀ ਨੇ ਆਟੋਮੈਟਿਕ ਫੇਅਰ ਕਲੈਕਸ਼ਨ ਸਿਸਟਮ ‘ਚ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ।ਡੀਐੱਮਆਰਸੀ ਦੇ ਕਾਰਪੋਰੇਟ ਕਮਿਊਨੀਕੇਸ਼ਨ ਦੇ ਐਗਜ਼ਕਿਊਟਿਵ ਡਾਇਰੈਕਟਰ ਅਨੂਪ ਦਿਆਲ ਨੇ ਦੱਸਿਆ ਕਿ -ਟਿਕਟਿੰਗ ਟੈਕਨਾਲਾਜੀ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ ‘ਚ ਡੀਐੱਮਆਰਸੀ ਏਐੱਫਸੀ ਸਿਸਟਮ ਨੂੰ ਅਪਗ੍ਰੇਡ ਕਰ ਕੇ ਕਿਊਆਰ ਕੋਡ ਕਰਨ ‘ਤੇ ਵਿਚਾਰ ਕਰ ਰਹੀ ਹੈ।
ਦਿਆਲ ਨੇ ਦੱਸਿਆ ਕਿ ਦਿੱਲੀ ਮੈਟਰੋ ਨੇ ਇਸ ਨੂੰ ਲੈ ਕੇ ਇੱਛਾ ਜਤਾਈ ਹੈ ਕਿ ਏਐੱਫਸੀ ਸਿਸਟਮ ਨੂੰ ਅਪਗ੍ਰੇਡ ਕਰਨ ‘ਚ ਸਮਰੱਥ ਵਿੱਤੀ ਸੰਸਥਾਨ, ਬੈਂਕ ਅਤੇ ਫਰਮ ਅਤੇ ਕੰਪਨੀਆਂ ਜੋ ਏਐੱਫਸੀ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਨਾਲ ਹੀ ਉਨਾਂ੍ਹ ਵਲੋਂ ਸਪਲਾਈ ਕੀਤੇ ਗਏ ਸਾਮਾਨਾਂ ਅਤੇ ਪਾਰਟਸ ਦੀ ਮੇਨਟੇਂਨਸ ਕਰਨ ‘ਚ ਸਮਰੱਥ ਹੋਣ ਉਨ੍ਹਾਂ ਦੇ ਜਵਾਬ ‘ਤੇ ਗੌਰ ਕਰੇਗੀ।
ਕਿਊਆਰ ਕੋਡ ਤੋਂ ਭੁਗਤਾਨ ਸਿਸਟਮ ਅਜੇ ਸਿਰਫ ਦਿੱਲੀ ‘ਚ ਹਵਾਈ ਅੱਡਾ ਐਕਸਪ੍ਰੈੱਸ ਲਾਈਨ ‘ਤੇ ਹੀ ,ਇਸਦੀ ਵਰਤੋਂ ਕੀਤਾ ਜਾ ਰਹੀ ਹੈ।ਇਸੇ ਤਰਜ਼ ‘ਤੇ ਹੁਣ ਦੇਸ਼ ਦਿੱਲੀ ਮੈਟਰੋ ‘ਚ ਬਾਕੀ ਥਾਵਾਂ ‘ਤੇ ਭੁਗਤਾਨ ਕੀਤਾ ਜਾਵੇਗਾ।ਇਸ ਦੇ ਲਈ ਪੇਮੈਂਟ ਕਰਨ ਲਈ ਕਿਸੇ ਵੀ ਯਾਤਰੀ ਨੂੰ ਐਪ ਤੋਂ ਕਿਊਆਰ ਕੋਡ ਨੂੰ ਸਕੈਨ ਕਰਨਾ ਹੋਵੇਗਾ।ਇਸਦੇ ਨਾਲ ਹੀ, ਮੈਟਰੋ ਨੈਸ਼ਨਲ ਕਾਮਨ ਮੋਬਾਲਿਟੀ ਕਾਰਡ ਵਰਤੋਂ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ।
ਹੁਣੇ-ਹੁਣੇ ਕਿਸਾਨ ਅੰਦੋਲਣ ‘ਚੋਂ ਆਈ ਵੱਡੀ ਖੁਸ਼ੀ ਦੀ ਖਬਰ, ਅਣਖੀ ਯੋਧਿਆਂ ਨੂੰ ਨਹੀਂ ਡੱਕ ਸਕਦੀਆਂ ਜੇਲ੍ਹਾਂ