mid day meal scheme extended now school: ਸਕੂਲੀ ਬੱਚਿਆਂ ਨੂੰ ਹੁਣ ਪੋਸ਼ਣ ਦੀ ਕਮੀ ਨਾਲ ਨਹੀਂ ਜੂਝਣਾ ਪਵੇਗਾ।ਕੇਂਦਰ ਨੇ ਮਿਡ-ਡੇ-ਮੀਲ ਸਕੀਮ ਤਹਿਤ ਸਕੂਲੀ ਬੱਚਿਆਂ ਨੂੰ ਨਾਸ਼ਤਾ ੳੇੁਪਲੱਬਧ ਕਰਾਉਣ ਦੀ ਤਿਆਰੀ ਤੇਜ ਕਰ ਦਿੱਤੀ ਹੈ।ਨਾਲ ਹੀ ਇਸਦੇ ਦਾਇਰੇ ਨੂੰ ਵੀ ਵਿਸਤਾਰ ਦੇਣ ਦੀ ਯੋਜਨਾ ਨੂੰ ਅੱਗੇ ਵਧਾਇਆ ਹੈ।ਇਸ ਤਹਿਤ ਸਕੂਲਾਂ ‘ਚ ਹੁਣ ਪ੍ਰੀ-ਪ੍ਰਾਇਮਰੀ ਤੋਂ ਹੀ ਬੱਚਿਆਂ ਨੂੰ ਨਾਸ਼ਤਾ ਅਤੇ ਖਾਣਾ ਮਿਲੇਗਾ।ਹੁਣ ਇਸ ਸਕੀਮ ‘ਚ ਸਿਰਫ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚੇ ਸ਼ਾਮਲ ਹਨ।
ਜਿਨ੍ਹਾਂ ਨੂੰ ਸਿਰਫ ਦੁਪਿਹਰ ਦਾ ਭੋਜਨ ਹੀ ਦਿੱਤਾ ਜਾਂਦਾ ਹੈ।ਇਸਦੇ ਨਾਲ ਹੀ ਪੂਰੀ ਯੋਜਨਾ ਦੀ ਨਵੇਂ ਸਿਰੇ ਤੋਂ ਸਮੀਖਿਆ ਵੀ ਕੀਤੀ ਜਾਵੇਗੀ।ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਿਡ-ਡੇ-ਮੀਲ ਯੋਜਨਾ ਨਾਲ ਜੁੜੇ ਇਨ੍ਹਾਂ ਸਾਰਿਆਂ ਬਦਲਾਅ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਹੈ।ਸਾਰੇ ਸੂਬਿਆਂ ਤੋਂ ਯੋਜਨਾ ਨੂੰ ਲੈ ਕੇ ਸੁਝਾਅ ਦੇਣ ਲਈ ਕਿਹਾ ਹੈ।ਨਾਲ ਹੀ ਯੋਜਨਾ ਦੇ ਦਾਇਰੇ ‘ਚ ਪ੍ਰੀ-ਪ੍ਰਾਇਮਰੀ
ਨੂੰ ਸ਼ਾਮਲ ਕਰਨ ਅਤੇ ਨਾਸ਼ਤਾ ਉਪਲਬਧ ਕਰਾੳੇੁਣ ਨੂੰ ਲੈ ਕੇ ਵੀ ਸਲਾਹ ਮੰਗੀ ਹੈ।ਜਿਸ ‘ਚ ਇਸ ‘ਤੇ ਆਉਣ ਵਾਲੇ ਖਰਚ ਨਾਲ ਪੌਸ਼ਟਿਕ ਨਾਸ਼ਤੇ ‘ਚ ਕੀ-ਕੀ ਸ਼ਾਮਿਲ ਕੀਤਾ ਜਾ ਸਕਦਾ ਹੈ ਆਦਿ ਜਾਣਕਾਰੀ ਦੇਣ ਨੂੰ ਕਿਹਾ ਹੈ।ਮੰਤਰਾਲੇ ਨੇ ਸੂਬੇ ਦੇ ਨਾਲ ਮਿਡ-ਡੇ-ਮੀਲ ਨੂੰ ਲੈ ਕੇ ਇਹ ਚਰਚਾ ਕੀਤੀ ਹੈ,ਜਦੋਂ ਹਾਲ ਹੀ ‘ਚ ਰਾਸ਼ਟਰੀ ਸਿੱਖਿਆ ਨੀਤੀ ‘ਚ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਬੱਚੇ ਵੀ ਆੳੇੁਂਦੇ ਹਨ।ਜੋ ਸਵੇਰੇ ਨਾਸ਼ਤਾ ਕਰ ਕੇ ਨਹੀਂ ਆਉਂਦੇ।