Migrant workers leave Delhi: ਨਵੀਂ ਦਿੱਲੀ: ਦਿੱਲੀ ਸਰਕਾਰ ਅਤੇ LG ਵਿਚਾਲੇ ਹੋਈ ਬੈਠਕ ਤੋਂ ਬਾਅਦ ਸੋਮਵਾਰ ਰਾਤ 10 ਵਜੇ ਤੋਂ ਅਗਲੇ ਸੋਮਵਾਰ 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਵਿੱਚ ਮੁੜ ਲਾਕਡਾਊਨ ਲਗਾਇਆ ਗਿਆ ਹੈ । ਦਿੱਲੀ ਵਿੱਚ ਲਗਾਤਾਰ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋ ਰਹੇ ਸਨ, ਜਿਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ । ਇਸਦੇ ਨਾਲ ਹੀ ਸੋਮਵਾਰ ਰਾਤ ਤੋਂ ਦਿੱਲੀ ਵਿੱਚ ਲਾਕਡਾਊਨ ਦੀ ਮਿਆਦ ਸ਼ੁਰੂ ਹੋ ਗਈ।
ਦਿੱਲੀ ਵਿੱਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਆਨੰਦ ਵਿਹਾਰ, ਕੌਸ਼ਾਂਬੀ ਬੱਸ ਅੱਡੇ ਤੋਂ ਯੂ.ਪੀ. ਅਤੇ ਬਿਹਾਰ ਦੇ ਦੂਰ-ਦੁਰਾਡੇ ਸ਼ਹਿਰਾਂ ਦੇ ਪ੍ਰਵਾਸੀ ਲੋਕ ਪ੍ਰਵਾਸ ਕਰਨ ਲੱਗੇ ਹਨ । ਇੱਥੇ ਇੱਕ ਵਾਰ ਫਿਰ ਤੋਂ 2020 ਵਰਗੀ ਭੀੜ ਇਕੱਠੀ ਹੋ ਗਈ ਜਦੋਂ ਮਾਰਚ ਵਿੱਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਇੱਕ ਵਾਰ ਵਿੱਚ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਗਈ ਸੀ। ਇੱਥੇ ਜੇਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਮਜ਼ਦੂਰ ਲਗਾਤਾਰ ਆਪਣੇ ਘਰਾਂ ਵੱਲ ਜਾ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਿਸੇ ਬੱਸ ਰਾਹੀਂ ਉਨ੍ਹਾਂ ਨੂੰ ਆਪਣੇ ਮੰਜ਼ਿਲ ਤੱਕ ਪੁੱਜਣ ਨੂੰ ਮਿਲ ਜਾਵੇ । ਇਸ ਦੇ ਚੱਲਦੇ ਆਨੰਦ ਵਿਹਾਰ ਅਤੇ ਕੌਸ਼ਾਂਬੀ ਬੱਸ ਅੱਡੇ ‘ਤੇ ਭੀੜ ਵੱਧਦੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਮੁਸਾਫਿਰਾਂ ਦਾ ਕਹਿਣਾ ਸੀ ਕਿ ਕੋਰੋਨਾ ਸੰਕ੍ਰਮਣ ਬੇਕਾਬੂ ਤਰੀਕੇ ਨਾਲ ਵੱਧ ਰਿਹਾ ਹੈ । ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋਏ ਤਾਂ ਲਾਕਡਾਊਨ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ । ਅਜਿਹੇ ਵਿੱਚ ਉਨ੍ਹਾਂ ਲਈ ਪਰਿਵਾਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਉਹ ਹੁਣ ਆਪਣੇ ਜੱਦੀ ਸਥਾਨ ‘ਤੇ ਜਾ ਰਹੇ ਹਨ।
ਦੱਸ ਦੇਈਏ ਕਿ ਲਾਕਡਾਊਨ ਦੇ ਐਲਾਨ ਤੋਂ ਬਾਅਦ ਹੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਜ਼ਦੂਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਮੈਂ ਭਰੋਸਾ ਦਿੰਦਾ ਹਾਂ ਕਿ ਸਰਕਾਰ ਤੁਹਾਡਾ ਪੂਰਾ ਧਿਆਨ ਰੱਖੇਗੀ । ਤੁਸੀਂ ਦਿੱਲੀ ਵਿੱਚ ਹੀ ਰਹੋ। ਉਨ੍ਹਾਂ ਕਿਹਾ, “ਪਿਛਲੀ ਵਾਰ ਜਦੋਂ ਦੇਸ਼ ਵਿੱਚ ਲਾਕਡਾਊਨ ਲੱਗਿਆ ਸੀ । ਅਸੀਂ ਦੇਖਿਆ ਕਿ ਕਿਵੇਂ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰ ਉਨ੍ਹਾਂ ਦੇ ਪਿੰਡਾਂ ਨੂੰ ਜਾਣ ਲੱਗੇ । ਮੈਂ ਖ਼ਾਸਕਰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਹਾਂ, ਇਹ ਛੋਟਾ ਜਿਹਾ ਲਾਕਡਾਊਨ ਹੈ, 6 ਦਿਨਾਂ ਦਾ ਹੈ । ਦਿੱਲੀ ਛੱਡ ਕੇ ਨਾ ਜਾਓ। ਤੁਹਾਡੇ ਆਉਣ-ਜਾਣ ਵਿੱਚ ਇੰਨਾ ਸਮਾਂ ਬਰਬਾਦ ਹੋਵੇਗਾ। ਕਿੰਨਾ ਪੈਸਾ ਬਰਬਾਦ ਹੋਵੇਗਾ। ਪਰ CM ਕੇਜਰੀਵਾਲ ਦੀ ਅਪੀਲ ਦਾ ਮਜ਼ਦੂਰਾਂ ‘ਤੇ ਕੋਈ ਅਸਰ ਨਹੀਂ ਦਿਖ ਰਿਹਾ ਹੈ।
ਇਹ ਵੀ ਦੇਖੋ: ਰੁਲਦੂ ਸਿੰਘ ਮਾਨਸਾ ਨੇ ਕਿਹਾ ਜੇ ਇੰਦਰਾ ਗਾਂਧੀ ਦੀ ਐਮਰਜੰਸੀ ਨਹੀਂ, ਤਾਂ ਮੋਦੀ ਦੀ ਵੀ ਨਹੀਂ ਰਹਿਣੀ