Militants attacked crpf party : ਸ੍ਰੀਨਗਰ ਵਿੱਚ ਸੀਆਰਪੀਐਫ ਦੀ ਪੈਟਰੋਲਿੰਗ ਪਾਰਟੀ ਉੱਤੇ ਇੱਕ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਲਵਾਪੋਰਾ ਖੇਤਰ ਵਿੱਚ ਹੋਇਆ ਹੈ। ਸੀਆਰਪੀਐਫ ਪਾਰਟੀ ਉੱਤੇ ਹੋਏ ਇਸ ਹਮਲੇ ਵਿੱਚ ਦੋ ਸੈਨਿਕ ਸ਼ਹੀਦ ਹੋ ਗਏ ਸਨ, ਜਦਕਿ ਦੋ ਸੈਨਿਕ ਜ਼ਖ਼ਮੀ ਵੀ ਹੋ ਗਏ ਹਨ। ਜ਼ਖਮੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਲਵਾਪੋਰਾ ਖੇਤਰ ਵਿੱਚ ਵੀਰਵਾਰ ਦੁਪਹਿਰ ਅੱਤਵਾਦੀਆਂ ਨੇ ਸੀਆਰਪੀਐਫ ਦੀ ਗਸ਼ਤ ਪਾਰਟੀ ‘ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਟੀਆਰਐਫ (ਦਿ ਰੈਜਿਸਟੈਂਸ ਫਰੰਟ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਨੇ ਕਿਹਾ ਕਿ ਇਹ ਹਮਲਾ ਨਵੇਂ ਐਸਐਸਪੀ ਲਈ ਸਵਾਗਤ ਸੰਦੇਸ਼ ਹੈ।
ਆਈਜੀ ਨੇ ਦੱਸਿਆ ਕਿ ਇਸ ਹਮਲੇ ਵਿੱਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਮਲਾ ਸੀਆਰਪੀਐਫ ਦੀ 73 ਵੀਂ ਬਟਾਲੀਅਨ ‘ਤੇ ਕੀਤਾ ਗਿਆ ਹੈ। ਪਹਿਲਾਂ ਤੋਂ ਹਮਲੇ ਦੀ ਫ਼ਿਰਾਕ ‘ਚ ਬੈਠੇ ਅੱਤਵਾਦੀਆਂ ਨੇ ਸ੍ਰੀਨਗਰ ਦੇ ਲਾਵਾਪੋਰਾ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ।
ਇਹ ਵੀ ਦੇਖੋ : ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ