minister flag off ambulance fails start: ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਰਕਾਰਾਂ ਵਲੋਂ ਸਾਰੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਿਤੇ ਵੀ ਸਿਸਟਮ ਦੀ ਪੋਲ ਖੋਲ ਰਹੀ ਹੈ।ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਖੰਡਵਾ ‘ਚ ਕੁਝ ਅਜਿਹਾ ਹੀ ਹੋਇਆ, ਸੂਬਾ ਸਰਕਾਰ ‘ਚ ਵਣ ਮੰਤਰੀ ਵਿਜੇ ਸ਼ਾਹ ਇੱਥੇ ਐਂਬੂਲੇਂਸ ਨੂੰ ਧੱਕਾ ਲਗਾਇਆ, ਪਰ ਐਂਬੂਲੇਂਸ ਧੋਖਾ ਦੇ ਗਈ।ਪੀਟੀਆਈ ਮੁਤਾਬਕ, ਇਸ ਪੂਰੀ ਘਟਨਾ ਤੋਂ ਬਾਅਦ ਮੰਤਰੀ ਵਿਜੇ ਸ਼ਾਹ ਨੇ ਜਾਣਕਾਰੀ ਦਿੱਤੀ ਕਿ ਜੋ ਦੋ ਐਂਬੂਲੇਂਸ ਲਿਆਂਦੀ ਗਈ ਸੀ।
ਉਹ ਕਾਫੀ ਪੁਰਾਣੀ ਸੀ ਅਤੇ 2004 ‘ਚ ਬਣੀ ਹੋਈ ਸੀ।ਇਹੀ ਕਾਰਨ ਰਿਹਾ ਕਿ ਐਂਬੂਲੇਂਸ ਸਟਾਰਟ ਨਹੀਂ ਹੋ ਸਕੀ, ਇਸ ਲਈ ਹਰੀ ਝੰਡੀ ਨਹੀਂ ਦਿਖਾਈ ਗਈ।ਮੰਤਰੀ ਮੁਤਾਬਕ ਹੁਣ ਨਵੀਂ ਐਂਬੂਲੇਂਸ ਲਈ ਆਰਡਰ ਦਿੱਤਾ ਗਿਆ ਹੈ।ਅਧਿਕਾਰੀਆਂ ਨੂੰ ਪਹਿਲਾਂ ਹੀ ਇਨਾਂ੍ਹ ਐਂਬੂਲੇਂਸ ਨੂੰ ਚੈੱਕ ਕਰਨਾ ਚਾਹੀਦਾ ਸੀ, ਪੁਰਾਣੀ ਐਂਬੂਲੇਂਸ ਨੂੰ ਵਾਪਸ ਡੀਲਰ ਦੇ ਕੋਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ:ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਮੁੱਠਭੇੜ, 13 ਨਕਸਲੀਆਂ ਢੇਰ, ਸਰਚ ਆਪ੍ਰੇਸ਼ਨ ਜਾਰੀ
ਕੋਰੋਨਾ ਸੰਕਟ ਦੇ ਇਸ ਸਮੇਂ ‘ਚ ਜਦੋਂ ਸਰਕਾਰਾਂ ‘ਤੇ ਸਵਾਲ ਖੜੇ ਹੋ ਰਹੇ, ਉਦੋਂ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।ਬੀਤੇ ਦਿਨੀਂ ਬਿਹਾਰ ‘ਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਪੁਰਾਣੀ ਐਂਬੂਲੇਂਸ ਨੂੰ ਨਵੀਂ ਦੱਸ ਕੇ ਫਿਰ ਤੋਂ ਰਿਬਨ ਕੱਟ ਦਿੱਤਾ ਸੀ, ਜਿਸ ‘ਤੇ ਬਵਾਲ ਹੋਇਆ ਸੀ।ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।
ਹਾਲਾਂਕਿ ਪਿਛਲੇ ਕੁਝ ਦਿਨਾਂ ‘ਚ ਨਵੇਂ ਕੇਸਾਂ ਦੀ ਗਿਣਤੀ ਕੁਝ ਘੱਟ ਹੋਈ ਹੈ।ਬੀਤੇ ਦਿਨ ਵੀ ਸੂਬਿਆਂ ‘ਚ 5 ਹਜ਼ਾਰ ਤੋਂ ਘੱਟ ਕੇਸ ਦਰਜ ਕੀਤੇ ਗਏ ਹਨ।ਮੱਧ ਪ੍ਰਦੇਸ਼ ‘ਚ ਹੁਣ ਵੀ 72 ਹਜ਼ਾਰ ਤੋਂ ਜਿਆਦਾ ਐਕਟਿਵ ਕੇਸ ਹਨ, ਜਦੋਂ ਕਿ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ 7 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ।
ਇਹ ਵੀ ਪੜੋ:ਮੋਗਾ ਦੇ ਪਿੰਡ ‘ਚ ਕਰੈਸ਼ ਹੋ ਕੇ ਡਿੱਗਿਆ ਆਰਮੀ ਦਾ ਮਿਗ MIG-21 ਜਹਾਜ਼, ਦੇਖੋ ਲਿਵ ਤਸਵੀਰਾਂ