minister narendra tomar congress dependra hooda: ਰਾਜਸਭਾ ‘ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੀ ‘ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਾਂਗਰਸ ਸਾਂਸਦ ਦੀਪੇਂਦਰ ਸਿੰਘ ਹੁੱਡਾ ਨੂੰ ਨਵੇਂ ਖੇਤੀ ਕਾਨੂੰਨ ਦੇ ਬਾਰੇ ‘ਚ ਅਗਲੀ ਵਾਰ ਪੜ ਕੇ ਆਉਣ ਦੀ ਨਸੀਹਤ ਦਿੱਤੀ।ਇਸਦੇ ਨਾਲ ਹੀ ਨਰਿੰਦਰ ਤੋਮਰ ਨੇ ਕਿਹਾ ਕਿ ‘ਖੂਨ ਨਾਲ ਖੇਤੀ’ ਸਿਰਫ ਕਾਂਗਰਸ ਕਰ ਸਕਦੀ ਹੈ, ਬੀਜੇਪੀ ਨਹੀਂ।ਪੰਜਾਬ ਅਤੇ ਹਰਿਆਣਾ ਦੇ ਕੰਟ੍ਰੈਕਟ ਫਾਰਮਿੰਗ ਦਾ ਉਦਾਹਰਨ ਦੇਣ ਨੂੰ ਲੈ ਕੇ ਕਾਂਗਰਸ ਦੇ ਰਾਜਸਭਾ ਮੈਂਬਰ ਦੀਪੇਂਦਰ ਹੁੱਡਾ ਨਾਲ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਕਾਨੂੰਨ ਹੁੱਡਾ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਹੈ।ਖੇਤੀ ਮੰਤਰੀ ਨਰਿੰਦਰ ਤੋਮਰ ਨੇ ਦੀਪੇਂਦਰ ਹੁੱਡਾ ਨੂੰ ਕਿਹਾ ਕਿ ਖੇਤੀ ਮੰਤਰੀ ਬਾਰੇ ਅਗਲੀ ਵਾਰ ਪੜ ਕੇ ਆਉਣਾ।ਰਾਜਸਭਾ ‘ਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਵਿਰੋਧੀ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਘੇਰ ਰਿਹਾ ਹੈ
ਅਤੇ ਤਿੰਨ ਨਵੇਂ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸ ਰਹੇ ਹਨ।ਪਰ ਇਨ੍ਹਾਂ ਕਾਨੂੰਨਾਂ ‘ਚ ‘ਕਾਲਾ’ ਕੀ ਹੈ, ਕੋਈ ਇਹ ਵੀ ਦੱਸੇ, ਨਵੇਂ ਐਕਟ ਤਹਿਤ ਕਿਸਾਨ ਆਪਣੇ ਸਾਮਾਨ ਨੂੰ ਨਹੀਂ ਵੇਚ ਸਕਦਾ।ਜੇਕਰ ਏਪੀਐੱਮਸੀ ਦੇ ਬਾਹਰ ਕੋਈ ਟ੍ਰੇਡ ਹੁੰਦਾ ਹੈ ਤਾਂ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗੇਗਾ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੇ ਰਾਜਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਸੀ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਨਾਰਾਜ਼ ਹਨ।ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਖੁਦ ਆਪਣੇ ਗ੍ਰਹਿ ਖੇਤਰ ‘ਚ ਹੀ ਸਭਾ ਨਹੀਂ ਕਰ ਸਕੇ, ਜੋ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ, ਉਹ ਰਾਮਲੀਲਾ ਮੈਦਾਨ ‘ਚ ਅੰਦੋਲਨ ਕਰਨ ਲਈ ਜਾ ਰਹੇ ਸੀ, ਪਰ ਜਦੋਂ ਇਨ੍ਹਾਂ ਨੂੰ ਨਹੀਂ ਆਉਣ ਦਿੱਤਾ ਗਿਆ ਤਾਂ ਇਨ੍ਹਾਂ ਨੂੰ ਰੋਕਿਆ ਗਿਆ, ਉਹ ਉਥੇ ਹੀ ਬੈਠ ਗਏ।
ਸਿੰਘੂ ਬਾਡਰ ਤੇ ਪੁਲਿਸ ਦੀ ਬੇਰਿਗੇਟਿੰਗ ਦੇੱਖ ਕੇ ਲਗਦਾ ਜਿੱਦਾ ਕਿਸਾਨੀ ਸੰਘਰਸ਼ ਨਾ ਹੋਕੇ ਪਾਕਿਸਤਾਨ ਦਾ ਬਾਡਰ ਹੋਵੇ