ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਸਰਕਾਰੀ ਸਕੂਲ ਦੇ ਟਾਇਲਟ ਦੀ ਸਫਾਈ ਕਰਕੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ ਹੈ।
ਦੱਸ ਦੇਈਏ ਕਿ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਜਨਤਕ ਪਖਾਨੇ ਦੀ ਸਫ਼ਾਈ ਕਰਦੇ ਅਤੇ ਸੜਕ ਦੀ ਸਫ਼ਾਈ ਕਰਦੇ ਨਜ਼ਰ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਪ੍ਰਦਿਊਮਨ ਸਿੰਘ ਤੋਮਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦਾ ਨਿਰੀਖਣ ਕਰਨ ਆਏ ਸਨ। ਇੱਥੇ ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਵਿਦਿਆਰਥਣਾਂ ਨੇ ਮੰਤਰੀ ਨੂੰ ਦੱਸਿਆ ਕਿ ਸਕੂਲ ਦਾ ਟਾਇਲਟ ਬਹੁਤ ਗੰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੁਣ ਕੇ ਊਰਜਾ ਮੰਤਰੀ ਸਿੱਧੇ ਟਾਇਲਟ ਗਏ ਅਤੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਖ਼ੁਦ ਹੀ ਟਾਇਲਟ ਦੀ ਸਫਾਈ ਸ਼ੁਰੂ ਕਰ ਦਿੱਤੀ। ਊਰਜਾ ਮੰਤਰੀ ਨੇ ਪੂਰੇ ਟਾਇਲਟ ਦੀ ਸੁਚੱਜੇ ਢੰਗ ਨਾਲ ਸਫਾਈ ਕੀਤੀ।
ਮੰਤਰੀ ਪ੍ਰਦਿਊਮਨ ਸਿੰਘ ਤੋਮਰ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ, “ਇੱਕ ਵਿਦਿਆਰਥਣ ਨੇ ਮੈਨੂੰ ਦੱਸਿਆ ਕਿ ਸਕੂਲ ਵਿੱਚ ਟਾਇਲਟ ਸਾਫ਼ ਨਹੀਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਹੁੰਦੀ ਹੈ।” ਉਨ੍ਹਾਂ ਅੱਗੇ ਕਿਹਾ, ”ਮੈਂ 30 ਦਿਨਾਂ ਲਈ ਸਵੱਛਤਾ ਦਾ ਪ੍ਰਣ ਲਿਆ ਹੈ ਅਤੇ ਮੈਂ ਹਰ ਰੋਜ਼ ਕਿਸੇ ਨਾ ਕਿਸੇ ਸੰਸਥਾ ‘ਚ ਜਾ ਕੇ ਸਫ਼ਾਈ ਕਰਾਂਗਾ, ਮੈਂ ਚਾਹੁੰਦਾ ਹਾਂ ਕਿ ਸਵੱਛਤਾ ਦਾ ਸੰਦੇਸ਼ ਸਾਰੇ ਲੋਕਾਂ ਤੱਕ ਪਹੁੰਚੇ, ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਜੋ ਹਰ ਇੱਕ ਨੂੰ ਸਫ਼ਾਈ ਲਈ ਪ੍ਰੇਰਿਤ ਕੀਤਾ ਜਾ ਸਕੇ।” ਉਨ੍ਹਾਂ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਦੀ ਅਪੀਲ ਕਰਨ ਦੇ ਨਾਲ-ਨਾਲ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਕੂਲਾਂ ਦੇ ਪਖਾਨਿਆਂ ਦੀ ਰੋਜ਼ਾਨਾ ਸਫ਼ਾਈ ਰੱਖਣ ਦੀ ਹਦਾਇਤ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: