minister seeks meeting mamata banerjee: ਅਗਲੇ ਸਾਲ ਪੱਛਮੀ ਬੰਗਾਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐੱਮ ਮਮਤਾ ਬੈਨਰਜੀ ਦੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਹਨ।ਸ਼ੁਭੇਂਦਰ ਅਧਿਕਾਰੀ ਤੋਂ ਬਾਅਦ ਹੁਣ ਤ੍ਰਿਣਮੂਲ ਕਾਂਗਰਸ ਦੇ ਇੱਕ ਹੋਰ ਵਿਧਾਇਕ ਨੇ ਬਾਗੀ ਤੇਵਰ ਅਪਣਾਏ ਹਨ।ਆਸਨਸੋਲ ਤੋਂ ਵਿਧਾਇਕ ਅਤੇ ਸ਼ਹਿਰ ਦੇ ਮੇਅਰ ਰਹਿ ਚੁੱਕੇ ਜਿਤੇਂਦਰ ਤਿਵਾੜੀ ਨੇ ਸੂਬਾ ਸਰਕਾਰ ‘ਤੇ ਕੇਂਦਰ ਵਲੋਂ ਮਿਲ ਰਹੇ ਫੰਡ ਨੂੰੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।ਇੰਨਾ ਹੀ ਨਹੀਂ ਉਨ੍ਹਾਂ ਨੇ ਮੰਗਲਵਾਰ ਨੂੰ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਨੂੰ ਮਿਲਣ ਤੱਕ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਹੈ ਕਿ ਉਹ ਸਿਰਫ ਮਮਤਾ ਬੈਨਰਜੀ ਨਾਲ ਗੱਲ ਕਰਨਗੇ।ਜਿਤੇਂਦਰ ਤਿਵਾਰੀ ਦਾ ਦੋਸ਼ ਹੈ ਕਿ ਸੂਬਾ ਸਰਕਾਰ ਰਾਜਨੀਤੀ ਕਾਰਨ ਆਸਨਸੋਲ ਨਗਰ ਨਿਗਮ ਨੂੰ ਕੇਂਦਰ ਨਾਲ ਮਿਲਣ ਵਾਲਾ ਫੰਡ ਇਸਤੇਮਾਲ ਨਹੀਂ ਕਰਨ ਦੇ ਰਹੀ ਹੈ।ਮਾਮਲੇ ਦੇ ਜਾਣਕਾਰ ਇੱਕ ਹੋਰ ਟੀਐੱਮਸੀ ਨੇਤਾ ਮੁਤਾਬਕ, ਮਮਤਾ ਬੈਨਰਜੀ ਫਿਲਹਾਲ ਉੱਤਰੀ ਬੰਗਾਲ ਦੇ ਦੌਰੇ ‘ਤੇ ਹਨ
ਇਸ ਲਈ ਪਾਰਟੀ ਨੇ ਤਿਵਾਰੀ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਮਮਤਾ ਉਨ੍ਹਾਂ ਤੋਂ 18 ਦਸੰਬਰ ਨੂੰ ਮਿਲ ਸਕਦੀ ਹੈ।ਦੱਸਣਯੋਗ ਹੈ ਕਿ ਇਸ ਨਾਲ ਇੱਕ ਦਿਨ ਪਹਿਲਾਂ ਹੀ ਟੀਐੱਮਸੀ ਦੇ ਕੱਦਾਵਰ ਨੇਤਾ ਸ਼ੁਭੇਂਦਰ ਅਧਿਕਾਰੀ ਨੇ ਬਾਗੀ ਤੇਵਰ ਅਪਣਾਏ ਸਨ ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਇਸ ਹਫਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੰਗਾਲ ਦੌਰੇ ਦੇ ਸਮੇਂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ।ਐਤਵਾਰ ਨੂੰ ਜਿਤੇਂਦਰ ਤਿਵਾੜੀ ਨੇ ਸ਼ਹਿਰੀ ਵਿਕਾਸ ਮੰਤਰੀ ਹਕੀਮ ਨੂੰ ਚਿੱਠੀ ਲਿਖੀ ਸੀ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਸੂਬਾ ਸਰਕਾਰ ਸਿਆਸੀ ਕਾਰਨਾਂ ਕਰਕੇ ਆਸਨਸੋਲ ਨਗਰ ਨਿਗਮ ਨੂੰ ਕੇਂਦਰ ਵੱਲੋਂ ਮਿਲੇ 2000 ਕਰੋੜ ਰੁਪਏ ਦੇ ਫੰਡ ਦਾ ਇਸਤੇਮਾਲ ਨਹੀਂ ਕਰਨ ਦੇ ਰਹੀ ਹੈ।ਇਹ ਫੰਡ ਸਮਾਰਟ ਸਿਟੀ ਪ੍ਰਾਜੈਕਟ ਤੇ ਤਹਿਤ ਜਾਰੀ ਕੀਤਾ ਗਿਆ ਸੀ।ਤਿਵਾਰੀ ਦਾ ਇਹ ਵੀ ਦੋਸ਼ ਹੈ ਕਿ ਇਸ ਮੁੱਦੇ ‘ਤੇ ਉਹ ਪਹਿਲਾਂ ਵੀ ਘੱਟ ਤੋਂ ਘੱਟ ਪੰਜ ਵਾਰ ਹਕੀਮ ਨੂੰ ਚਿੱਠੀ ਲਿਖ ਚੁੱਕੇ ਹਨ।ਪਰ ਐਤਵਾਰ ਨੂੰ ਲਿਖੀ ਚਿੱਠੀ ਕਿਸੇ ਨੇ ਜਾਣਬੁੱਝ ਕੇ ਲੀਕ ਕਰ ਦਿੱਤੀ।ਉਨ੍ਹਾਂ ਨੇ ਕਿਹਾ, ਮੈਂ ਇਨ੍ਹਾਂ ਮਾਮਲਿਆਂ ‘ਤੇ ਸਿਰਫ ਮੁੱਖ ਮੰਤਰੀ ਨਾਲ ਗੱਲ ਕਰੂੰਗਾ।