ਕੇਂਦਰੀ ਸੰਸਕ੍ਰਿਤੀ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆਂ ਤੇ ਕੁਝ ਚਿੰਨ੍ਹਾਂ ਦੀ ਈ-ਨਿਲਾਮੀ ਕਰਨ ਜਾ ਰਿਹਾ ਹੈ। ਮੰਤਰਾਲੇ ਵੱਲੋਂ ਇਹ ਨਿਲਾਮੀ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਨਿਲਾਮੀ ਤੋਂ ਹੋਣ ਵਾਲੀ ਆਮਦਨ ਨਮਾਮੀ ਗੰਗੇ ਮਿਸ਼ਨ ‘ਤੇ ਖਰਚ ਕੀਤੀ ਜਾਵੇਗੀ।
ਦਰਅਸਲ, ਸੰਸਕ੍ਰਿਤੀ ਮੰਤਰਾਲੇ ਅਨੁਸਾਰ ਪੀਐੱਮ ਮੋਦੀ ਨੂੰ ਮਿਲੇ ਕੁਝ ਚਿੰਨ੍ਹਾਂ ਵਿੱਚ ਮੈਡਲ ਜਿੱਤਣ ਵਾਲੇ ਓਲੰਪਿਕ ਤੇ ਪੈਰਾਲੰਪਿਕ ਖਿਡਾਰੀਆਂ ਦੀਆਂ ਖੇਡਾਂ ਦਾ ਸਾਮਾਨ, ਅਯੁੱਧਿਆ ਰਾਮ ਮੰਦਿਰ ਦੀ ਪ੍ਰਤੀਕ੍ਰਿਤੀ, ਚਾਰਧਾਮ, ਰੁਦਰਾਕਸ਼ ਕਨਵੈਨਸ਼ਨ ਸੈਂਟਰ ਦਾ ਮਾਡਲ, ਮੂਰਤੀਆਂ, ਪੇਂਟਿੰਗ ਆਦਿ ਸ਼ਾਮਿਲ ਹੈ।
ਇਸ ਤੋਂ ਇਲਾਵਾ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ 17 ਸਤੰਬਰ ਤੋਂ ਲੈ ਕੇ 7 ਅਕਤੂਬਰ 2021 ਦੇ ਵਿਚਾਲੇ https://pmmementos.gov.in ਰਾਹੀਂ ਇਸ ਈ-ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।
ਦੱਸ ਦੇਈਏ ਕਿ ਇਸ ਈ-ਨਿਲਾਮੀ ਵਿੱਚ ਪੀਐੱਮ ਮੋਦੀ ਦੇ ਸ਼ਾਲ, ਜੈਕਟਾਂ ਸਣੇ 2700 ਤੋਂ ਵੱਧ ਯਾਦਗਾਰ ਵਸਤੂਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਬਾਰੇ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਸਭ ਵਸਤੂਆਂ ਦੇ ਵੱਖ-ਵੱਖ ਮੁੱਲ ਰੱਖੇ ਗਏ ਹਨ, ਜੋ ਕਿ 200 ਰੁਪਏ ਤੋਂ ਲੈ ਕੇ ਢਾਈ ਲੱਖ ਤੱਕ ਦੇ ਦਾਇਰੇ ਵਿੱਚ ਹਨ।
ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?