ਪੂਰੀ ਦੁਨੀ ਵਿੱਚ ਮੰਕੀਪਾਕਸ ਦਾ ਖ਼ਤਰਾ ਵੱਧ ਰਿਹਾ ਹੈ । ਭਾਰਤ ਵਿੱਚ ਹੁਣ ਤੱਕ ਮੰਕੀਪਾਕਸ ਦੀ ਗਿਣਤੀ ਵੱਧ ਕੇ 8 ਹੋ ਗਈ ਹੈ ਤੇ ਇੱਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਦੇਸ਼ ਵਿੱਚ ਵਧਦੇ ਮੰਕੀਪਾਕਸ ਦੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ । ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲੰਬੇ ਸਮੇਂ ਤੱਕ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਰਹਿਣ ਜਾਂ ਮਿਲਣ ਨਾਲ ਮੰਕੀਪਾਕਸ ਹੋ ਸਕਦਾ ਹੈ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਸੰਕ੍ਰਮਣ ਤੋਂ ਬਚਣ ਲਈ ਹੱਥਾਂ ਨੂੰ ਸਾਬਣ ਨਾਲ ਧੋਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ । ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਮੰਕੀਪਾਕਸ ਨੂੰ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ। ਭਾਰਤ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਮੰਕੀਪਾਕਸ ਬਿਮਾਰੀ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਸਰੀਰ ਵਿੱਚ ਰਹਿ ਸਕਦੀ ਹੈ। ਮੰਕੀਪਾਕਸ ਹੋਣ ‘ਤੇ ਸਭ ਤੋਂ ਪਹਿਲਾਂ ਬੁਖਾਰ ਹੁੰਦਾ ਹੈ। ਇਸ ਦੇ ਨਾਲ ਸਰੀਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਲਿੰਫ ਨੋਡਸ ਵਿੱਚ ਸੋਜ ਆ ਜਾਂਦੀ ਹੈ। ਚਿਹਰੇ ‘ਤੇ ਦਾਣੇ ਨਿਕਲਦੇ ਹਨ, ਜੋ ਹੌਲੀ-ਹੌਲੀ ਸਰੀਰ ਵਿੱਚ ਫੈਲਣ ਲੱਗਦੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਵਿਕਾਸ ਠਾਕੁਰ ਨੇ CWG ‘ਚ ਜਿੱਤਿਆ ਚਾਂਦੀ ਤਮਗਾ, CM ਮਾਨ ਨੇ ਦਿੱਤੀ ਸ਼ਾਬਾਸ਼ੀ
ਇਸ ਦੌਰਾਨ ਕੀ ਕਰੋ :
- ਮੰਤਰਾਲੇ ਨੇ ਸੰਕਰਮਿਤ ਮਰੀਜ਼ਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ।
- ਜੇ ਤੁਸੀਂ ਕਿਸੇ ਸੰਕਰਮਿਤ ਵਿਅਕਤੀ ਦੇ ਆਸ-ਪਾਸ ਹੋ ਤਾਂ ਮਾਸਕ ਪਾਓ ਅਤੇ ਦਸਤਾਨਿਆਂ ਦੀ ਵਰਤੋਂ ਕਰੋ।
- ਆਪਣੇ ਹੱਥ ਸਾਬਣ ਜਾਂ ਸੈਨੀਟਾਈਜ਼ਰ ਨਾਲ ਧੋਦੇ ਰਹੋ ।
- ਮੰਕੀਪਾਕਸ ਨਾਲ ਪੀੜਤ ਮਰੀਜ ਨਾਲ ਸਰੀਰਕ ਸਬੰਧ ਨਾ ਬਣਾਓ।
ਕੀ ਨਾ ਕਰੋ:
- ਆਪਣਾ ਤੌਲੀਆ ਅਜਿਹੇ ਵਿਅਕਤੀ ਨਾਲ ਸਾਂਝਾ ਨਾ ਕਰੋ ਜੋ ਕਿਸੇ ਮੰਕੀਪਾਕਸ ਦੇ ਮਰੀਜ਼ ਦੇ ਸੰਪਰਕ ਵਿੱਚ ਆਇਆ ਹੋਵੇ।
- ਆਪਣੇ ਕੱਪੜੇ ਕਿਸੇ ਵੀ ਪੀੜਤ ਵਿਅਕਤੀ ਦੇ ਕੱਪੜਿਆਂ ਨਾਲ ਨਾ ਧੋਵੋ।
- ਜੇਕਰ ਤੁਹਾਨੂੰ ਲੱਛਣ ਹਨ ਤਾਂ ਕਿਸੇ ਵੀ ਜਨਤਕ ਸਮਾਗਮ ਜਾਂ ਮੀਟਿੰਗ ਵਿੱਚ ਨਾ ਜਾਓ।
- ਮੰਕੀਪਾਕਸ ਦੇ ਮਰੀਜ਼ ਨਾਲ ਆਪਣਾ ਕੱਪ ਅਤੇ ਭੋਜਨ ਸਾਂਝਾ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: