minor girl atempts suicide poison: ਛੱਤੀਸਗੜ ‘ਚ ਇੱਕ ਨਾਬਾਲਿਗ ਲੜਕੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ।ਬਲਰਾਮਪੁਰ ਦੇ ਬਸੰਤਪੁਰ ਇਲਾਕੇ ‘ਚ ਨਾਬਾਲਿਗ ਨੇ ਆਪਣੇ ਨਾਲ ਹੋਈ ਇਸ ਹੈਵਾਨੀਅਤ ਤੋਂ ਬਾਅਦ ਜ਼ਹਿਰ ਖਾਣ ਦੀ ਕੋਸ਼ਿਸ ਕੀਤੀ।
2 ਦਿਨ ਤੱਕ ਨਾਬਾਲਿਗ ਪੀੜਤ ਹਸਪਤਾਲ ‘ਚ ਭਰਤੀ ਰਹੀ।ਦੂਜੇ ਪਾਸੇ ਪੁਲਸ ਦੋਸ਼ੀਆਂ ਦੀ ਭਾਲ ‘ਚ ਜੁਟੀ ਹੋਈ ਹੈ।ਬਲਰਾਮਪੁਰ ਦੇ ਏ.ਐੱਸ.ਪੀ ਪ੍ਰਸ਼ਾਂਤ ਕਤਾਲਮ ਨੇ ਦੱਸਿਆ ਇਹ ਘਟਨਾ 16 ਅਕਤੂਬਰ ਦੀ ਹੈ।ਨਾਬਾਲਿਗ ਨੇ ਘਟਨਾ ਤੋਂ ਤੁਰੰਤ ਬਾਅਦ ਜ਼ਹਿਰ ਖਾ ਕੇ ਆਪਣੀ ਜੀਵਨ-ਲੀਲਾ ਖਤਮ ਕਰਨ ਦਾ ਯਤਨ ਕੀਤਾ।