ਮਿਜ਼ੋਰਮ ਦੇ ਇੱਕ ਮੰਤਰੀ ਨੇ ਆਪਣੇ ਚੋਣ ਖੇਤਰ ਵਿੱਚ ਸਭ ਤੋਂ ਵੱਧ ਬੱਚਿਆਂ ਵਾਲੇ ਮਾਂ-ਪਿਓ ਲਈ ਇੱਕ ਲੱਖ ਰੁਪਏ ਦੀ ਨਕਦ ਭੁਗਤਾਨ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦਾ ਉਦੇਸ਼ ਘੱਟ ਜਨਸੰਖਿਆ ਵਾਲੀਆਂ ਮਿਜ਼ੋ ਕਮਿਊਨਿਟੀਆਂ ਨੂੰ ਜਨਸੰਖਿਆ ਦੇ ਵਾਧੇ ਲਈ ਉਤਸ਼ਾਹਿਤ ਕਰਨਾ ਹੈ।
ਹਾਲਾਂਕਿ, ਖੇਡ ਮੰਤਰੀ ਰਾਬਰਟ ਰੋਮਾਵਿਆ ਰੋਏਤੇ ਨੇ ਬੱਚਿਆਂ ਦੀ ਘੱਟ ਗਿਣਤੀ ਦਾ ਜ਼ਿਕਰ ਨਹੀਂ ਕੀਤਾ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਦੇਸ਼ ਦੇ ਕਈ ਰਾਜ ਜਨਸੰਖਿਆ ਕੰਟਰੋਲ ਨੀਤੀ ਦਾ ਸਮਰਥਨ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਘੱਟ ਹੋਈ ਕੋਰੋਨਾ ਦੀ ਰਫਤਾਰ, 340 ਨਵੇਂ ਮਾਮਲੇ ਆਏ ਸਾਹਮਣੇ, 24 ਮਰੀਜ਼ਾਂ ਨੇ ਤੋੜਿਆ ਦਮ
ਦਰਅਸਲ, ਐਤਵਾਰ ਨੂੰ ਫਾਦਰਸ ਡੇਅ ਦੇ ਮੌਕੇ ‘ਤੇ ਮੰਤਰੀ ਨੇ ਐਲਾਨ ਕੀਤਾ ਕਿ ਉਹ ਆਪਣੇ ਆਈਜੋਲ ਪੂਰਬੀ-2 ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਬੱਚਿਆਂ ਵਾਲੇ ਆਦਮੀ ਜਾਂ ਔਰਤ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦੇਣਗੇ। ਉਨ੍ਹਾਂ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਜਿਹੇ ਵਿਅਕਤੀ ਨੂੰ ਇੱਕ ਸਰਟੀਫਿਕੇਟ ਅਤੇ ਟਰਾਫੀ ਦਿੱਤੀ ਜਾਵੇਗੀ ।
ਇਸ ਰਾਸ਼ੀ ਦਾ ਸਾਰਾ ਭਾਰ ਮੰਤਰੀ ਦੇ ਬੇਟੇ ਦੀ ਇੱਕ ਕੰਸਟ੍ਰਕਸ਼ਨ ਕੰਸਲੇਂਸੀ ਕੰਪਨੀ ਚੁੱਕੇਗੀ। ਮੰਤਰੀ ਨੇ ਕਿਹਾ ਕਿ ਮਿਜ਼ੋ ਕਮਿਊਨਿਟੀ ਵਿੱਚ ਆਬਾਦੀ ਦੇ ਵਾਧੇ ਦੀ ਘੱਟ ਦਰ ਗੰਭੀਰ ਚਿੰਤਾ ਦਾ ਵਿਸ਼ਾ ਹੈ । ਮਿਜ਼ੋਰਮ ਵਿੱਚ ਬਹੁਤ ਸਾਰੀਆਂ ਮਿਜ਼ੋ ਜਾਤੀਆਂ ਰਹਿੰਦੀਆਂ ਹਨ। ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਮਿਜ਼ੋਰਮ ਦੀ ਆਬਾਦੀ ਘਣਤਾ ਸਭ ਤੋਂ ਘੱਟ ਹੈ।
ਉਥੇ ਹੀ ਮਿਜ਼ੋਰਮ ਦੇ ਗੁਆਂਢੀ ਰਾਜ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੋ ਬੱਚਿਆਂ ਦੀ ਨੀਤੀ ਨੂੰ ਲਾਗੂ ਕਰੇਗੀ। ਦੱਸ ਦੇਈਏ ਕਿ 2011 ਦੀ ਜਨਗਣਨਾ ਅਨੁਸਾਰ ਮਿਜੋਰਮ ਦੀ ਆਬਾਦੀ 1,091,014 ਸੀ ਅਤੇ ਰਾਜ ਦਾ ਖੇਤਰਫਲ ਲਗਭਗ 21,087 ਵਰਗ ਕਿਲੋਮੀਟਰ ਹੈ। ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਮਿਜ਼ੋਰਮ ਦੇਸ਼ ਦਾ ਦੂਜਾ ਸਭ ਤੋਂ ਘੱਟ ਆਬਾਦੀ ਘਣਤਾ ਵਾਲਾ ਰਾਜ ਹੈ । ਇੱਥੇ ਪ੍ਰਤੀ ਵਿਅਕਤੀ ਕਿਲੋਮੀਟਰ ਵਿੱਚ 52 ਵਿਅਕਤੀ ਹਨ, ਜਦੋਂ ਕਿ ਅਰੁਣਾਚਲ ਪ੍ਰਦੇਸ਼ ਦੀ ਆਬਾਦੀ ਘਣਤਾ 17 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।