Mla gopal mandal : ਸੱਤਾ ਦੇ ਨਸ਼ੇ ‘ਚ ਚੂਰ ਭਾਗਲਪੁਰ ਜ਼ਿਲੇ ਦੇ ਗੋਪਾਲਪੁਰ ਤੋਂ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਵਿਧਾਇਕ ਗੋਪਾਲ ਮੰਡਲ ਨੂੰ ਐਤਵਾਰ ਨੂੰ ਇੱਕ ਪਿੰਡ ਵਾਲਿਆਂ ਨੇ ਚੰਗਾ ਸਬਕ ਸਿਖਾਇਆ ਹੈ। ਦਰਅਸਲ, ਬਿਹਾਰ ਵਿੱਚ ਸੱਤਾਧਾਰੀ ਪਾਰਟੀ ਜੇਡੀਯੂ ਦੇ ਵਿਧਾਇਕ ਗੋਪਾਲ ਮੰਡਲ ਹਥਿਆਰਾਂ ਅਤੇ ਕੁੱਝ ਸਮਰਥਕਾਂ ਦੇ ਨਾਲ 20 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਪਹੁੰਚੇ ਸਨ, ਪਰ ਪਿੰਡ ਦੇ ਅੰਦਰ ਜਾਣਾ ਹੀ ਉਨ੍ਹਾਂ ਉੱਤੇ ਭਾਰੀ ਪੈ ਗਿਆ ਕਿਉਂਕਿ ਵਿਧਾਇਕ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਹੀ ਬੰਧਕ ਬਣਾ ਲਿਆ। ਪਿੰਡ ਵਾਸੀਆਂ ਨੇ MLA ਨੂੰ ਕਾਫੀ ਸਮੇਂ ਤੱਕ ਬੰਧਕ ਬਣਾ ਕੇ ਰੱਖਿਆ ਸੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕਾਫ਼ੀ ਬਹਿਸ ਹੋਈ। ਬਾਅਦ ਵਿੱਚ ਜੇਡੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਉਮੇਸ਼ ਯਾਦਵ ਪਹੁੰਚੇ ਅਤੇ ਦਖਲ ਦੇ ਕੇ ਵਿਧਾਇਕ ਨੂੰ ਛੁੱਡਵਾਇਆ।
ਜਾਣਕਾਰੀ ਅਨੁਸਾਰ ਜਿਵੇਂ ਹੀ ਵਿਧਾਇਕ ਆਪਣੇ ਸਮਰਥਕਾਂ ਸਮੇਤ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਵਿਧਾਇਕ ਨੂੰ ਬੰਧਕ ਬਣਾ ਲਿਆ। ਵਿਧਾਇਕ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਸ ਜ਼ਮੀਨ ‘ਤੇ ਉਹ ਕਬਜ਼ਾ ਲੈਣ ਗਏ ਹਨ ਉਹ ਵਿਵਾਦਤ ਹੈ, ਤਾਂ ਉਹ ਉੱਥੋਂ ਜਾਣ ਲੱਗੇ ਸੀ, ਪਰ ਪਿੰਡ ਵਾਸੀਆਂ ਨੇ MLA ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਜਦੋਂ ਜੇਡੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਉਮੇਸ਼ ਯਾਦਵ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਪੁਲਿਸ ਨਾਲ ਪਿੰਡ ਗਏ ਅਤੇ ਕਿਸੇ ਤਰ੍ਹਾਂ ਨਾਰਾਜ਼ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਵਿਧਾਇਕ ਨੂੰ ਪਿੰਡ ਵਾਸੀਆਂ ਦੇ ਚੁੰਗਲ ਤੋਂ ਮੁਕਤ ਕਰਵਾਇਆ।
ਇਹ ਵੀ ਦੇਖੋ : BIG Breaking: Sukhpal Khaira ਦੇ ਘਰ ED ਦੀ ਰੇਡ , LIVE ਅਪਡੇਟ !