mla reached vidhanasabha without mask: ਕੋਰੋਨਾ ਨੂੰ ਧਿਆਨ ‘ਚ ਰੱਖਦੇ ਹੋਏ ਝਾਰਖੰਡ ‘ਚ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੋਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਪਰ ਉਸਤੋਂ ਬਾਅਦ ਵੀ ਵਿਧਾਇਕ ਇਸ ਮਹਾਂਮਾਰੀ ਨੂੰ ਹਲਕੇ ‘ਚ ਹੀ ਲੈਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਮਾਸਕ ਨਾ ਲਗਾਉਣ ਦਾ ਕਾਰਨ ਪੁੱਛਣ ‘ਤੇ ਅਜੀਬੋਗਰੀਬ ਦਲੀਲਾਂ ਦੇਣ ਲੱਗੇ ਹਨ।ਇਥੋਂ ਤੱਕ ਕਿ ਖੁਦ ਸਿਹਤਮੰਤਰੀ ਨੇ ਹੀ ਮਾਸਕ ਨਹੀ ਪਾਇਆ ਹੋਇਆ ਸੀ।ਵੈਸੇ ਤਾਂ ਵਿਧਾਨ ਸਭਾ ਦੇ ਐਂਟਰੀ ਗੇਟ ‘ਤੇ ਹੀ ਸੈਨਟਾਈਜ਼ਰ ਦੇ ਨਾਲ ਮਾਸਕ ਨਾ ਲਿਆਉਣ ਵਾਲਿਆਂ ਨੂੰ ਮਾਸਕ ਮੁਫਤ ‘ਚ ਹੀ ਦਿੱਤੇ ਜਾ ਰਹੇ ਸੀ ਪਰ ਵਿਧਾਇਕ ਤਾਂ ਇਸ ਮਹਾਂਮਾਰੀ ਤੋਂ ਬਿਲਕੁਲ ਹੀ ਬੇਖੌਫ ਨਜ਼ਰ ਆਏ।
ਬੀਜੇਪੀ ਵਿਧਾਇਕ ਅਤੇ ਸਾਬਕਾ ਮੰਤਰੀ ਅਮਰ ਬਾਵਰੀ ਜਦੋਂ ਵਿਧਾਨ ਸਭਾ ‘ਚ ਬਿਨਾਂ ਮਾਸਕ ਦੇ ਕੈਮਰੇ ‘ਚ ਕੈਦ ਹੋਏ ਤਾਂ ਦਲੀਲ ਦੇਣ ਲੱਗੇ ਕਿ ਇਥੇ ਖਤਰਾ ਨਹੀਂ ਹੈ।ਪੱਤਰਕਾਰ, ਵਿਧਾਇਕ, ਕਰਮਚਾਰੀ ਅਤੇ ਪ੍ਰਵੇਸ਼ ਕਰਨ ਵਾਲਿਆਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ ਇਸ ਲਈ ਮੈਂ ਨਿਸ਼ਚਿੰਤ ਹਾਂ।ਹਾਲਾਂਕਿ ਬਾਅਦ ‘ਚ ਗਲਤੀ ਦਾ ਅਹਿਸਾਸ ਹੋਣ ‘ਤੇ ਉਨ੍ਹਾਂ ਨੇ ਮਾਫੀ ਵੀ ਮੰਗੀ।
ਸਿੰਘੂ ਤਿਆਰ ਹੁੰਦੈ ‘ਗ੍ਰੀਨ ਪਾਰਕ’, ਲੱਗੂਗੀ ਅੰਗਰੇਜ਼ੀ ਘਾਹ, ਪਾਣੀ ਵਾਲੇ ਪੱਖੇ ਤੇ ਵੇਖੋ ਹੋਰ ਕੀ-ਕੀ…!