ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਟੀਕਾਕਰਨ ਮੁਹਿੰਮ ਤੇਜ਼ ਕੀਤੀ ਗਈ ਹੈ। ਇਸੇ ਵਿਚਾਲੇ ਹੁਣ ਕੋਰੋਨਾ ਖ਼ਿਲਾਫ਼ ਭਾਰਤ ਨੂੰ ਇੱਕ ਹੋਰ ਵੈਕਸੀਨ ਮਿਲ ਸਕਦੀ ਹੈ।
ਦਰਅਸਲ, ਅਮਰੀਕਾ ਵੱਲੋਂ ਬਣਾਈ ਗਈ Moderna ਵੈਕਸੀਨ ਅਗਲੇ ਕੁਝ ਦਿਨਾਂ ਵਿੱਚ ਭਾਰਤ ਪਹੁੰਚ ਸਕਦੀ ਹੈ । ਅਮਰੀਕਾ ਦੀ ਇੱਕ ਨਿਊਜ਼ ਏਜੰਸੀ ਵੱਲੋਂ ਇਹ ਜਾਣਕਾਰੀ ਸਾਂਝੀ । ਨਿਊਜ ਏਜੰਸੀ ਅਨੁਸਾਰ Moderna ਦੀ ਵੈਕਸੀਨ ਇਸ ਹਫਤੇ ਭਾਰਤ ਆ ਸਕਦੀ ਹੈ । ਜਿਸ ਨੂੰ ਲੈ ਕੇ ਨਿਊਜ਼ ਏਜੇਂਸੀ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ Moderna ਦੀ ਵੈਕਸੀਨ 15 ਜੁਲਾਈ ਤੱਕ ਦੇਸ਼ ਦੇ ਕੁਝ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੋਵੇਗੀ ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਜ਼ੁਰਮਾਨੇ ਸਣੇ ਭਰਿਆ ਬਿਜਲੀ ਦਾ 8 ਲੱਖ ਦਾ ਬਕਾਇਆ ਬਿੱਲ ਤੇ ਸਰਕਾਰ ਨੂੰ ਦਿੱਤੀ ਇਹ ਸਲਾਹ
ਦੱਸ ਦੇਈਏ ਕਿ ਭਾਰਤ ਵਿੱਚ Covishield, Covaxin ਤੇ ਰੂਸੀ ਵੈਕਸੀਨ Sputnik-V ਤੋਂ ਬਾਅਦ Moderna ਦੀ ਵੈਕਸੀਨ ਉਪਲਬਧ ਹੋਣ ਵਾਲੀ ਚੌਥੀ ਕੋਰੋਨਾ ਵੈਕਸੀਨ ਹੈ । ਭਾਰਤ ਦੇ ਔਸ਼ਧੀ ਰੋਗ ਕੰਟਰੋਲ ਨੇ ਮੁੰਬਈ ਦੀ ਦਵਾਈ ਕੰਪਨੀ ਸਿਪਲਾ ਨੂੰ ਐਮਰਜੈਂਸੀ ਵਰਤੋਂ ਲਈ Moderna ਦੀ ਕੋਰੋਨਾ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਨਿਰਮਿਤ Moderna ਦੀ ਵੈਕਸੀਨ WHO ਵੱਲੋਂ ਜਾਰੀ ਕੀਤੀ ਗਈ ਵੈਕਸੀਨ ਦੀ ਸੂਚੀ ਵਿੱਚ ਸ਼ਾਮਿਲ ਹੈ। WHO ਦੀ ਵੈਕਸੀਨ ਦੀ ਸੂਚੀ ਵਿੱਚ ਸ਼ਾਮਿਲ ਹੋਣ ਕਾਰਨ Moderna ਵੈਕਸੀਨ ਦਾ ਭਾਰਤ ਵਿੱਚ ਟ੍ਰਾਇਲ ਨਹੀਂ ਕੀਤਾ ਜਾਵੇਗਾ।
ਇਹ ਵੀ ਦੇਖੋ: ਪੁਲਿਸ ਅਤੇ ਸਿਆਸਤਦਾਨਾਂ ਨੇ ਉਜਾੜਕੇ ਰੱਖ’ਤਾ ਘਰ, ਡੈੱਥ ਬੈੱਡ ‘ਤੇ ਪਹੁੰਚੀ ਔਰਤ, ਕੁਰਲਾ ਪਿਆ ਪਰਿਵਾਰ