modi government nda cabinet expansion: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਦੇ ਕਰੀਬ ਮੰਤਰੀ ਪਰਿਸ਼ਦ ਦੇ ਵਿਸਥਾਰ ਦਾ ਐਲਾਨ ਕਰ ਸਕਦੇ ਹਨ।ਇਸਦੇ ਲਈ ਪਹਿਲਾਂ ਹੀ ਨੀਂਹ ਰੱਖੀ ਜਾ ਚੁੱਕੀ ਹੈ।ਇਸ ਵਾਰ 17 ਤੋਂ 22 ਨਵੇਂ ਚਿਹਰਿਆਂ ਨੂੰ ਕੈਬਨਿਟ ‘ਚ ਜਿੰਮੇਵਾਰੀ ਸੌਂਪੀ ਜਾਣ ਦੀ ਸੰਭਾਵਨਾ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਕੈਬਿਨੇਟ ਫੇਰਬਦਲ ‘ਚ ਜਿਓਤਿਰਾਦਿੱਤਿਆ ਸਿੰਧੀਆ, ਜਾਮਯਾਂਗ ਸ਼ੇਰਿੰਗ ਨਾਂਗਯਾਲ ਸਮੇਤ ਕਈ ਨੌਜਵਾਨ ਨੇਤਾ ਨੂੰ ਅਹਿਮ ਅਹੁਦਾ ਦਿੱਤਾ ਜਾਵੇਗਾ।
ਹਾਲਾਂਕਿ ਛੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸੰਭਾਵਨਾ ਹੈ।ਇਸ ਦੌਰਾਨ ਕੈਬਿਨੇਟ ਵਿਸਤਾਰ ਦੇ ਐਲਾਨ ਤੋਂ ਪਹਿਲਾਂ ਹੀ ਕਈ ਨੇਤਾ ਪੀਐੱਮ ਰਿਹਾਇਸ਼ ਪਹੁੰਚ ਗਏ।ਜਿਨਾਂ੍ਹ ਨੇਤਾਵਾਂ ਦੀ ਇੱਥੇ ਮੌਜੂਦਗੀ ਦਰਜ ਕੀਤੀ ਗਈ।ਉਨਾਂ੍ਹ ‘ਚ ਮੀਨਾਕਸ਼ੀ ਲੇਖੀ, ਅਨੁਪ੍ਰਿਯਾ ਪਟੇਲ ਸਮੇਤ ਕਈ ਸੰਭਾਵਿਤ ਨਾਮ ਵੀ ਸ਼ਾਮਲ ਹਨ।ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਹੀ ਖਬਰ ਆਈ ਕਿ ਸਰਕਾਰ ਨੇ ਇੱਕ ਨਵੇਂ ਮੰਤਰਾਲੇ ਦਾ ਗਠਨ ਕੀਤਾ ਹੈ।
ਇਸ ਨੂੰ ‘ਸਹਿਕਾਰਤਾ ਮੰਤਰਾਲੇ ਨਾਮ ਦਿੱਤਾ ਗਿਆ ਹੈ।ਸਰਕਾਰ ਨੇ ਇਸ ਮੰਤਰਾਲੇ ਨੂੰ ਬਣਾਉਣ ਦੇ ਨਾਲ ਆਪਣੇ ‘ਸਹਿਕਾਰ ਤੋਂ ਸਮ੍ਰਿਧੀ’ ਦੇ ਉਦੇਸ਼ ਨੂੰ ਸਾਕਾਰ ਕਰਨ ਦਾ ਫੈਸਲਾ ਕੀਤਾ ਹੈ।ਦੱਸਿਆ ਗਿਆ ਹੈ ਕਿ ਇਹ ਮੰਤਰਾਲਾ ਸਹਿਕਾਰਿਤਾ ਨੂੰ ਸਫਲ ਬਣਾਉਣ ਲਈ ਵੱਖ ਪ੍ਰਸ਼ਾਸਨਿਕ, ਕਾਨੂੰਨੀ ਅਤੇ ਨੀਤੀਗਤ ਢਾਂਚਾ ਤਿਆਰ ਕਰਵਾਏਗਾ।ਇੰਨਾ ਹੀ ਨਹੀਂ, ਇਸ ਮੰਤਰਾਲੇ ਦੀ ਜਿੰਮੇਵਾਰੀ ਸੌਂਪਕੇ ਮੋਦੀ ਸਰਕਾਰ ਕੈਬਿਨੇਟ ‘ਚ ਨਵਾਂ ਚਿਹਰਾ ਸ਼ਾਮਲ ਕਰ ਸਕਦੀ ਹੈ।
ਬੀਤੇ ਕੁਝ ਦਿਨਾਂ ‘ਚ ਕਈ ਨੇਤਾਵਾਂ ਨੂੰ ਮੋਦੀ 2.0 ਕੈਬਿਨੇਟ ਦੇ ਪਹਿਲੇ ਵਿਸਤਾਰ ‘ਚ ਮੌਕਾ ਮਿਲਣ ਦੀ ਸੰਭਾਵਨਾ ਜਤਾਈ ਜਾ ਚੁੱਕੀ ਹੈ।ਇਨ੍ਹਾਂ ‘ਚ ਸਭ ਤੋਂ ਉੱਪਰ ਕਾਂਗਰਸ ਤੋਂ ਭਾਜਪਾ ‘ਚ ਆਏ ਜਿਓਤਿਰਾਦਿੱਤਿਆ ਸਿੰਧੀਅ ਦਾ ਨਾਮ ਹੈ।