modi government stimulus package ltc: ਕੋਰੋਨਾ ਸੰਕਟ ਦੌਰਾਨ ਅਰਥਵਿਵਸਥਾ ‘ਤੇ ਅਸਰ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਸੋਮਵਾਰ ਨੂੰ ਇੱਕ ਹੋਰ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਪ੍ਰੈੱਸ ਕਾਨਫ੍ਰੰਸ ‘ਚ 4 ਅਜਿਹੇ ਕਦਮਾਂ ਐਲਾਨ ਕੀਤਾ।ਜਿਸ ਨਾਲ ਅਰਥਵਿਵਸਥਾ ਨੂੰ ਤੇਜੀ ਮਿਲਣ ਦੀ ਉਮੀਦ ਹੈ।ਮਹੱਤਵਪੂਰਨ ਹੈ ਕਿ ਇਸ ਵਿੱਤੀ ਸਾਲ ਦੀ ਪਹਿਲੀ ਭਾਵ ਜੂਨ ਤਿਮਾਹੀ ‘ਚ ਭਾਰਤ ਦੀ ਜੀਡੀਪੀ ‘ਚ ਕਰੀਬ 24 ਫੀਸਦੀ ਦੀ ਇਤਿਹਾਸਿਕ ਗਿਰਾਵਟ ਆਈ ਹੈ।ਇਸ ਨੂੰ ਦੇਖਦੇ ਹੋਏ ਇਹ ਲਗਾਤਾਰ ਮਾਹਿਰ ਕਹਿ ਰਹੇ ਸਨ ਕਿ ਸਰਕਾਰ ਨੂੰ ਅਰਥਵਿਵਸਥਾ ‘ਚ ਮੰਗ ਵਧਾਉਣ ਦੇ ਹੋਰ ਉਪਾਅ ਕਰਨੇ ਹੋਣਗੇ।ਇਸ ਤੋਂ ਪਹਿਲਾਂ ਮਈ ‘ਚ ਹੀ ਮੋਦੀ ਸਰਕਾਰ ਕਰੀਬ 20 ਲੱਖ ਕਰੋੜ ਰੁਪਏ ਦੇ ਪੈਕਜਿ ਦਾ ਐਲਾਨ ਕਰ ਚੁੱਕੀ ਹੈ।ਪੀ.ਐੱਮ ਮੋਦੀ ਨੇ ਖਾਸ ਤੌਰ ‘ਤੇ ਰੁਚੀ ਲੈਂਦੇ ਹੋਏ ਲਗਾਤਾਰ ਮੀਟਿੰਗਾਂ ਕੀਤੀਆਂ ਸਨ
ਅਤੇ ਇਕਾਨਮੀ ਨੂੰ ਸਹਾਰਾ ਦੇਣ ਲਈ 20 ਲੱਖ ਕਰੋੜ ਦਾ ਪੈਕੇਜ ਲਿਆਉਣ ਦਾ ਐਲਾਨ ਕੀਤਾ ਸੀ।ਸਰਕਾਰ ਨੇ ਅਰਥਵਿਵਸਥਾ ਦੀ ਮੰਗ ਵਧਾਉਣ ਲਈ ਕੁਲ 4 ਕਦਮ ਉਠਾਏ ਹਨ। 1.ਸਰਕਾਰੀ ਕਰਮਚਾਰੀਆਂ ਦੇ ਐੱਲਟੀਸੀ ਦੇ ਬਦਲੇ ਕੈਸ਼ ਵਾੳਚਰਸ,2. ਕਰਮਚਾਰੀਆਂ ਨੂੰ ਫੈਸਟੀਵਲ ਅਡਵਾਂਸ ਦੇਣ, 3.ਸੂਬਾ ਸਰਕਾਰਾਂ ਨੂੰ 50 ਸਾਲ ਤੱਕ ਦੇ ਲਈ ਬਿਨਾਂ ਵਿਆਜ਼ ਕਰਜ, ਬਜਟ ‘ਚ ਤੈਅ ਪੂੰਜੀਗਤ ਤੋਂ ਇਲਾਵਾ ਕੇਂਦਰ ਵਲੋਂ 25 ਹਜ਼ਾਰ ਕਰੋੜ ਰੁਪਏ ਖਰਚ ਕਰਨਾ।ਵਿੱਤ ਮੰਤਰੀ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਸਾਰੇ ਕਦਮਾਂ ਤੋਂ ਅਰਥਵਿਵਸਥਾ ‘ਚ 31 ਮਾਰਚ 2021 ਤੱਕ ਕਰੀਬ 73 ਹਜ਼ਾਰ ਕਰੋੜ ਰੁਪਏ ਦੀ ਮੰਗ ਪੈਦਾ ਹੋਵੇਗੀ।ਉਨ੍ਹਾਂ ਨੂੰ ਕਿਹਾ ਕਿ ਜੇਕਰ ਨਿੱਜੀ ਖੇਤਰ ਨੇ ਵੀ ਆਪਣੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਤਾਂ ਅਰਥਵਿਵਸਥਾ ‘ਚ ਕੁਲ ਮੰਗ 1ਲੱਖ ਕਰੋੜ ਰੁਪਏ ਤੋਂ ਪਾਰ ਹੋ ਸਕਦੀ ਹੈ।ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਾਲ ਬਜਟ ‘ਚ ਤੈਅ ਕੇਂਦਰ ਸਰਕਾਰ ਨੇ ਪੂੰਜੀਗਤ ਖਰਚੇ ਤੋਂ ਇਲਾਵਾ ਸਰਕਾਰ 25,000 ਕਰੋੜ ਰੁਪਏ ਖਰਚ ਕਰੇਗੀ।ਇਹ ਖਾਸ ਕਰਕੇ ਸੜਕ, ਡਿਫੈਂਸ ਬੁਨਿਆਦੀ ਢਾਂਚਾ,ਜਲਾਪੂਰਤੀ, ਸ਼ਹਿਰੀ ਵਿਕਾਸ, ਡਿਫੈਂਸ ਦੇ ਦੇਸ਼ ‘ਚ ਬਣੇ ਕੈਪੀਟਲ ੲਕਿਵਪਮੈਂਟ ਦੇ ਲਈ ਹੋਵੇਗਾ।