ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਮੀਟਿੰਗ ਦੇ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ My Bharat ਨਾਂ ਦਾ ਇਕ ਪਲੇਟਫਾਰਮ ਸ਼ੁਰੂ ਕਰਨ ਦਾ ਕੈਬਨਿਟ ਨੇ ਫੈਸਲਾ ਲਿਆ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਾਈ ਭਾਰਤ ਪਲੇਟਫਾਰਮ ‘ਤੇ ਕਰੋੜਾਂ ਦੀ ਗਿਣਤੀ ਵਿਚ ਵਿਦੇਸ਼ ਤੇ ਦੇਸ਼ ਦੇ ਨੌਜਵਾਨ ਜੁੜਨਗੇ। ਇਹ ਭਾਰਤ ਨੂੰ ਵਿਕਸਿਤ ਤੇ ਆਤਮ ਨਿਰਭਰ ਬਣਾਉਣ ਦਾ ਸੁਪਨਾ ਸਾਕਾਰ ਕਰੇਗਾ।ਇਸ ਜ਼ਰੀਏ ਨੌਜਵਾਨ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕਣਗੇ। ਇਸ ਨੂੰ 31 ਅਕਤੂਬਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਦਿਨ ਹੀ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਸਾਰਿਆਂ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਭਾਰਤ ਦੇ ਮੌਜੂਦਾ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ My Bharat ਪਲੇਟਫਾਰਮ ਲੈ ਕੇ ਆਏ ਹਾਂ। ਇਹ ਨੌਜਵਾਨਾਂ ਦੀ ਹਿੱਸੇਦਾਰੀ ਲਈ ਹੀ ਹੈ।
ਇਹ ਵੀ ਪੜ੍ਹੋ : 5 ਮਹੀਨਿਆਂ ਲਈ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਹੋਏ ਬੰਦ, 2500 ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ
‘ਆਪ’ ਵੀ ਭਾਰਤ ਜੋੜਨ ਦੀ ਗੱਲ ਕਰ ਰਹੇ ਹਨ ਤੇ ਕਾਂਗਰਸ ਵੀ ਭਾਰਤ ਜੋੜੋ ਦੀ ਗੱਲ ਕਰ ਰਹੇ ਹਨ, ਦੇ ਸਵਾਲ ‘ਤੇ ਅਨੁਰਾਗ ਠਾਕੁਰ ਨੇ ਤੰਜ ਕੱਸਦੇ ਹੋਏ ਕਿਹਾ ਕਿ ‘ਹਰ ਕਿਸੇ ਨੂੰ ਦੇਸ਼ ਨੂੰ ਜੋੜਨਾ ਚਾਹੀਦਾ ਹੈ ਪਰ ਭਾਵਨਾ ਠੀਕ ਹੋਣੀ ਚਾਹੀਦੀ ਹੈ।’
ਵੀਡੀਓ ਲਈ ਕਲਿੱਕ ਕਰੋ -: