modi govt given 16 crore corona unemployed: ਕੋਰੋਨਾ ਕਾਲ ਦੌਰਾਨ ਨੌਕਰੀ ਗੁਵਾਉਣ ਵਾਲੇ ਲੋਕਾਂ ਲਈ ਲੇਬਰ ਮੰਤਰਾਲੇ ਦੀ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।ਸਰਕਾਰ ਵਲੋਂ ਇਸ ਨਿਯਮ ਬਦਲਣ ਅਤੇ ਮਿਲਣ ਵਾਲੇ ਲਾਭ ਦੀ ਰਾਸ਼ੀ ਵਧਾ ਕੇ ਸੈਲਰੀ ਦਾ 50 ਫੀਸਦੀ ਕਰਨ ਤੋਂ ਬਾਅਦ ਬੇਰੋਜ਼ਗਾਰ ਹੋਏ ਲੋਕਾਂ ਦਾ ਚੰਗਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ।ਕਰਮਚਾਰੀ ਰਾਜ ਬੀਮਾ ਨਿਗਮ ਤੋਂ ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ ਕਰੀਬ 36 ਹਜ਼ਾਰ ਲੋਕ ਇਸ ਯੋਜਨਾ ਤਹਿਤ ਅਰਜ਼ੀਆਂ ਦੇ ਚੁੱਕੇ ਹਨ।ਨਾਲ ਹੀ ਦੇਸ਼ ਭਰ ਤੋਂ ਕਰੀਬ ਇੱਕ ਹਜ਼ਾਰ ਅਰਜ਼ੀਆਂ ਰੋਜਾਨਾਂ ਆ ਰਹੀਆਂ ਹਨ।ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ‘ਚ ਇੰਸ਼ੋਰੈਂਸ ਕਮਿਸ਼ਨਰ, ਰੇਵੇਨਿਊ ਐਂਡ ਬੇਨਿਫਿਟ, ਐੱਮ ਦੇ ਮਜ਼ਦੂਰ ਦੱਸਦੇ ਹਨ ਕਿ ਇਸ ਯੋਜਨਾ ਤਹਿਤ ਸੈਲਰੀ ਦਾ 50 ਫੀਸਦੀ ਨਵੰਬਰ ਤੱਕ
16 ਹਜ਼ਾਰ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਸਕਦਾ ਹੈ।ਇਨ੍ਹਾਂ 16 ਹਜ਼ਾਰ ਲੋਕਾਂ ਨੂੰ ਸੈਲਰੀ ਦਾ 50 ਫੀਸਦੀ ਹਿੱਸਾ ਦੇਣ ‘ਚ ਅਜੇ ਤੱਕ ਸਰਕਾਰ ਦੇ 16 ਕਰੋੜ ਰੁਪਏ ਖਰਚ ਹੋਏ ਹਨ।ਉਥੇ ਬਾਕੀ ਬਚੇ 20 ਹਜ਼ਾਰ ਲੋਕਾਂ ਦੀਆਂ ਅਰਜ਼ੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਭੁਗਤਾਨ ਦੀ ਕਾਰਵਾਈ ਚੱਲ ਰਹੀ ਹੈ।ਦੱਸਣਯੋਗ ਹੈ ਕਿ ਕੋਰੋਨਾ ਦੇ ਚਲਦਿਆਂ ਹਜ਼ਾਰਾਂ ਲੋਕਾਂ ਨੇ ਆਪਣਾ ਰੁਜ਼ਗਾਰ ਖੋਹਿਆ ਹੈ।ਜਿਸ ਨੂੰ ਦੇਖਦੇ ਹੋਏ ਕੇਂਦਰੀ ਲੇਬਰ ਮੰਤਰਾਲੇ ਅਧੀਨ ਈਐੱਸਆਈਸੀ ਦੇ ਤਹਿਤ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਸ਼ੁਰੂ ਕੀਤੀ ਗਈ।ਅਜਿਹੇ ‘ਚ ਈਐੱਸਆਈਸੀ ਤਹਿਤ ਲਾਭ ਲੈਣ ਵਾਲੇ ਸਾਰੇ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ ਜੋ ਕੋਰੋਨਾ ਕਾਲ ‘ਚ ਬੇਰੁਜ਼ਗਾਰ ਹੋ ਗਏ ਹਨ।ਦੇਸ਼ਭਰ ‘ਚ ਈਐੱਸਆਈਸੀ ਤਹਿਤ ਲਾਭ ਲੈਣ ਵਾਲਿਆਂ ਦੀ ਗਿਣਤੀ ਸਾਢੇ ਤਿੰਨ ਕਰੋੜ ਹੈ।ਜਿਨ੍ਹਾਂ ‘ਚ ਕੁਝ ਲੋਕਾਂ ਦੀ ਕੋਰੋਨਾ ਅਤੇ ਲਾਕਡਾਊਨ ਦੌਰਾਨ ਨੌਕਰੀਆਂ ਚਲੀ ਗਈਆਂ ਸਨ ਜਾਂ ਕੰਪਨੀਆਂ ਬੰਦ ਹੋ ਗਈਆਂ ਸਨ।
ਇਹ ਵੀ ਦੇਖੋ:ਬੁਜ਼ਰਗਾਂ ਦੇ ਕਿਵੇਂ ਠੰਢ ਚ ਵੀ ਹੌਸਲੇ ਬੁਲੰਦ ,ਦੇਖੋ ਕਿਸਾਨ ਅੰਦੋਲਨ ਦੀਆਂ ੜਕਸਾਰ ਦੀ ਤਸਵੀਰਾਂ