ਸਮੇਂ ਤੋਂ ਪਹਿਲਾਂ ਹੀ ਮੌਨਸੂਨ ਨੇ ਮੁੰਬਈ ਵਿੱਚ ਦਸਤਕ ਦੇ ਦਿੱਤੀ ਹੈ। ਮਾਨਸੂਨ ਦੀ ਆਮਦ ਦੇ ਨਾਲ ਹੀ ਮੁੰਬਈ ਲਈ ਖ਼ਤਰੇ ਦੀਆਂ ਘੰਟੀਆਂ ਵੀ ਵੱਜੀਆਂ ਹਨ। ਅੱਜ ਯਾਨੀ ਬੁੱਧਵਾਰ ਨੂੰ ਮੁੰਬਈ ਵਿੱਚ ਹਾਈ ਟਾਈਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ, ਸਮੁੰਦਰ ਵਿੱਚ ਹਾਈ ਟਾਈਡ ਦੇ ਚੜ੍ਹਨ ਦਾ ਇੱਕ ਅਨੁਮਾਨ ਵੀ ਹੈ। ਵਿਭਾਗ ਦੇ ਅਨੁਸਾਰ ਸਵੇਰੇ 11.43 ਵਜੇ ਮੁੰਬਈ ਵਿੱਚ ਹਾਈ ਟਾਈਡ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਸਮੁੰਦਰ ਦੀਆਂ ਲਹਿਰਾਂ 4.16 ਮੀਟਰ ਦੀ ਉਚਾਈ ਤੱਕ ਪਹੁੰਚ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਸਮੁੰਦਰੀ ਕੰਡੇ ਵਾਲੇ ਇਲਾਕਿਆਂ ਨੂੰ ਸਾਵਧਾਨੀ ਦੇ ਉਪਾਅ ਵਜੋਂ ਖਾਲੀ ਕਰਵਾ ਲਿਆ ਗਿਆ ਹੈ। ਨਾਲ ਹੀ, ਬਹੁਤ ਸਾਰੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ।
ਇਹ ਵੀ ਪੜ੍ਹੋ : ਤੇਲੰਗਾਨਾ ਸਰਕਾਰ ਨੇ 19 ਜੂਨ ਤੱਕ ਵਧਾਇਆ ਲੌਕਡਾਊਨ, ਪਾਬੰਦੀਆਂ ‘ਚ ਦਿੱਤੀ ਢਿੱਲ
ਆਈਐਮਡੀ ਮੁੰਬਈ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਜੈਅੰਤ ਸਰਕਾਰ ਨੇ ਦੱਸਿਆ ਕੇ ਮੁੰਬਈ ਵਿੱਚ ਮਾਨਸੂਨ ਦੀ ਆਮਦ ਦੀ ਤਰੀਕ 10 ਜੂਨ ਸੀ ਪਰ ਇਸ ਵਾਰ ਮਾਨਸੂਨ ਸਮੇਂ ਤੋਂ ਇੱਕ ਦਿਨ ਪਹਿਲਾਂ ਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਨੇ ਮੁੰਬਈ ਨੂੰ ਪਾਣੀ-ਪਾਣੀ ਕਰ ਦਿੱਤਾ ਹੈ। ਕਈ ਇਲਾਕਿਆਂ ਵਿੱਚ ਸੜਕਾਂ ਡੁੱਬ ਗਈਆਂ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਆਵਾਜਾਈ ਵੀ ਠੱਪ ਹੋ ਗਈ। ਮੁੰਬਈ ਵਿਚ ਰੇਲਵੇ ਟਰੈਕ ਵੀ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਸਥਾਨਕ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ।
ਇਹ ਵੀ ਦੇਖੋ : ਸੁਣੋਂ ਇਸ ਡਾਕਟਰ ਨੇ ਦੱਸੀ ਅਸਲੀਅਤ, ਕਿਉਂ ਵਧੇ PPE Kit ਦੇ ਰੇਟ, ਚੱਕ ਤੇ ਸਰਕਾਰ ਦੀਆਂ ਚਾਲਾਂ ਤੋਂ ਪਰਦੇ!