more than 1-lakhs corona cases usa: ਕੋਰੋਨਾ ਮਹਾਂਮਾਰੀ ਨਾਲ ਗੰਭੀਰ ਰੂਪ ਨਾਲ ਜੂੂਝ ਰਹੇ ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ ਇਸਦੇ ਸੰਕਰਮਣ ਦੇ 1.20 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 96 ਲੱਖ ਤੋਂ ਪਾਰ ਕਰ ਗਈ ਹੈ।ਜਾਣਕਾਰੀ ਮੁਤਾਬਕ ਅਮਰੀਕਾ ‘ਚ ਲਗਾਤਾਰ ਦੂਜੇ ਦਿਨ ਕਰੋਨਾ ਲਾਗ ਦੇ ਇੱਕ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਵਲੋਂ ਜਾਰੀ ਕੀਤੇ ਗਏ ਤਾਜਾ ਅੰਕੜਿਆਂ ਦੇ ਮੁਤਾਬਕ ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2,34,911
ਤੱਕ ਪਹੁੰਚ ਗਈ ਹੈ।ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ 96 ਲੱਖ ਤੋਂ ਪਾਰ 96,06,645 ਹੋ ਗਈ ਹੈ।ਅਮਰੀਕਾ ਦਾ ਨਿਊਯਾਰਕ, ਨਿਊਜਰਸੀ ਅਤੇ ਕੈਲੀਫੋਰਨੀਆ ‘ਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਇਕੱਲੇ ਨਿਊਯਾਰਕ ‘ਚ ਕੋਰੋਨਾ ਕਾਰਨ 33,657 ਲੋਕਾਂ ਦੀ ਮੌਤ ਹੋ ਚੁੱਕੀ ਹੈ।ਨਿਊਜਰਸੀ ‘ਚ 16,403 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋ ਚੁੱਕੀ ਹੈ।ਕੈਲੀਫੋਰਨੀਆ ‘ਚ ਕੋਵਿਡ-19 ਨਾਲ ਹੁਣ ਤੱਕ 17,856 ਲੋਕਾਂ ਦੀ ਮੌਤ ਹੋ ਚੁੱਕੀ ਹੈ।ਟੇਕਸਾਸ ‘ਚ ਇਸਦੇ ਕਾਰਨ 18,904 ਲੋਕ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ ਫਲੋਰਿਡਾ ‘ਚ ਕੋਵਿਡ-19 ਨਾਲ 16,961 ਲੋਕਾਂ ਦੀ ਜਾਨ ਗਈ ਹੈ।ਇਸਤੋਂ ਇਲਾਵਾ ਮੈਸਾਚੁਸੇਟਸ ਅਤੇ ੲਲਿਨਾਇਸ ‘ਚ 10 ਹਜ਼ਾਰ ਜਦੋਂ ਕਿ ਪੇਂਸਿਲਵੇਨਿਯਾ ‘ਚ ਕੋਰੋਨਾ ਨਾਲ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।