Mp anil firojiya staff vaccinated : ਮੱਧ ਪ੍ਰਦੇਸ਼ ਦੇ ਉਜੈਨ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਇੱਕ ਵਿਸ਼ੇਸ਼ ਟੀਮ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਸਾਰੇ ਕਰਮਚਾਰੀਆਂ ਦੇ ਕੋਰੋਨਾ ਟੀਕਾ ਲਗਵਾਇਆ। ਇਸ ਟੀਕਾਕਰਣ ਦੌਰਾਨ ਦੀਆਂ ਤਸਵੀਰਾਂ ਇੱਥੋਂ ਦੇ ਕਰਮਚਾਰੀਆਂ ਨੇ ਸੋਸ਼ਲ ਮੀਡੀਆ ‘ਤੇ ਪਾਈਆਂ ਸਨ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਵਿਵਾਦ ਇਹ ਵੀ ਹੈ ਕਿਉਂਕਿ ਇਸ ਸਮੇਂ ਲੋਕ ਟੀਕੇ ਬਾਰੇ ਚਿੰਤਤ ਹਨ, ਤੇ ਉੱਥੇ ਹੀ ਸੰਕਟ ਦੇ ਸਮੇ ਸੰਸਦ ਮੈਂਬਰ ਨੇ ਵੀਆਈਪੀ ਕਲਚਰ ਦਾ ਪ੍ਰਦਰਸ਼ਨ ਕੀਤਾ ਹੈ।
ਉਜੈਨ ਜ਼ਿਲੇ ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲੋਕ ਟੀਕਾਕਰਨ ਲਈ ਚਿੰਤਤ ਹਨ, ਜਦਕਿ 45+ ਨੂੰ ਦੂਜੀ ਖੁਰਾਕ ਨਹੀਂ ਮਿਲ ਰਹੀ, ਇਸ ਸਥਿਤੀ ਵਿੱਚ ਉਜੈਨ ਅਲੋਟ ਦੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਨੇ ਆਪਣੇ ਸਟਾਫ ਨੂੰ ਸੇਠੀ ਨਗਰ ਦਫਤਰ ਵਿਖੇ ਟੀਕਾ ਲਗਵਾਇਆ ਹੈ। ਤਕਰੀਬਨ 14 ਵਿਅਕਤੀਆਂ ਦਾ ਟੀਕਾਕਰਨ ਭਾਜਪਾ ਸੰਸਦ ਦੇ ਦਫਤਰ ਵਿਖੇ ਹੋਇਆ, ਜਿਸ ਦੀਆਂ ਤਸਵੀਰਾਂ ਇੱਥੇ ਦੇ ਸਟਾਫ ਨੇ ਆਪਣੇ ਆਪ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ। ਇਹ ਤਸਵੀਰਾਂ ਵਾਇਰਲ ਹੁੰਦੇ ਹੀ ਵਿਵਾਦ ਖੜਾ ਹੋ ਗਿਆ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਵਿੱਚ ਕੱਲ ਤੋਂ 30 ਮਈ ਤੱਕ ਹੋਵੇਗਾ ਮੁਕੰਮਲ ਲੌਕਡਾਊਨ, ਸਿਰਫ ਇਹ ਜ਼ਰੂਰੀ ਸੇਵਾਵਾਂ ਰਹਿਣਗੀਆਂ ਜਾਰੀ
ਵੀ.ਆਈ.ਪੀ ਕਲਚਰ ਲਈ ਜਿੱਥੇ ਨੌਜਵਾਨਾਂ ਵੱਲੋਂ ਭਾਜਪਾ ਦੇ ਸੰਸਦ ਮੈਂਬਰਾਂ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ, ਤਾਂ ਕਾਂਗਰਸ ਨੇ ਵੀ ਇਸ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਸਿਹਤ ਵਿਭਾਗ ਦੀ ਟੀਮ ਦੋ ਵਾਰ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਦੇ ਦਫਤਰ ਪਹੁੰਚੀ ਅਤੇ ਉਨ੍ਹਾਂ ਦੇ ਸਟਾਫ ਅਤੇ ਸਮਰਥਕਾਂ ਨੂੰ ਦੋਨੋਂ ਸਮੇਂ ਟੀਕਾ ਲਗਾਇਆ ਗਿਆ। ਉਸੇ ਸਮੇਂ, ਜਦੋਂ ਮੀਡੀਆ ਨੇ ਇਸ ਮਾਮਲੇ ਸਬੰਧੀ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਪ੍ਰਸ਼ਨਾਂ ਨੂੰ ਟਾਲਦੇ ਹੋਏ ਦਿਖਾਈ ਦਿੱਤੇ, ਜਦਕਿ ਕੋਵਿਡ ਇੰਚਾਰਜ ਮੰਤਰੀ, ਡਾ: ਮੋਹਨ ਯਾਦਵ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਪਿੱਛਲੇ 24 ਘੰਟਿਆਂ ਦੌਰਾਨ 3,26,098 ਨਵੇਂ ਕੇਸ ਆਏ ਸਾਹਮਣੇ, 3890 ਲੋਕਾਂ ਦੋ ਮੌਤ
ਜ਼ਿੰਮੇਵਾਰ ਅਧਿਕਾਰੀ ਵੀ ਇਸ ਸਾਰੇ ਮਾਮਲੇ ਬਾਰੇ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ। ਇਸ ਦੇ ਨਾਲ ਹੀ, ਕਾਂਗਰਸ ਨੇਤਾਵਾਂ ਨੇ ਤੰਜ ਕਸਦਿਆਂ ਕਿਹਾ ਕਿ ਜਦੋਂ ਕਿ ਆਮ ਲੋਕ ਕੋਰੋਨਾ ਟੀਕੇ ਲਈ ਸੰਘਰਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ, ਤਦ ਭਾਜਪਾ ਨੂੰ ਵੀਆਈਪੀ ਸਿਸਟਮ ਮਿਲ ਰਿਹਾ ਹੈ।