MP announces lockdown as Covid-19 cases surge: ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣਾ ਕਹਿਰ ਬਰਸਾ ਰਹੀ ਹੈ।ਦੇਸ਼ ‘ਚ ਦੈਨਿਕ ਮਾਮਲਿਆਂ ਨੂੰ ਲੈ ਪਿਛਲੇ ਸਾਰੇ ਰਿਕਾਰਡ ਤੋੜੇ ਜਾ ਰਹੇ ਹਨ।ਵੀਰਵਾਰ ਨੂੰ ਰਿਕਾਰਡ 1.26 ਲੱਖ ਤੋਂ ਵੀ ਜਿਆਦਾ ਨਵੇਂ ਮਰੀਜ਼ ਮਿਲੇ।ਮਹਾਰਾਸ਼ਟਰ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ‘ਚ ਹਾਲਾਤ ਚਿੰਤਾਜਨਕ ਹੈ।ਕੋਰੋਨਾ ‘ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।ਪੀਐੱਮ ਨਰਿੰਦਰ ਮੋਦੀ ਅੱਜ ਫਿਰ ਸਾਰੇ ਮੁੱਖ ਮੰਤਰੀਆਂ ਤੋਂ ਕੋਵਿਡ ‘ਤੇ ਚਰਚਾ ਕਰਨਗੇ।ਦੂਜੇ ਭਾਰਤ ‘ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ‘ਤੇ ਪਾਬੰਧੀ ਲਾ ਦਿੱਤੀ ਹੈ।ਮੱਧ ਪ੍ਰਦੇਸ਼ ਦੇ ਸਾਰੇ ਸ਼ਹਿਰੀ ਖੇਤਰਾਂ ‘ਚ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਤੱਕ ਲਾਕਡਾਊਨ ਰਹੇਗਾ।
ਲਾਕਡਾਊਨ 60 ਘੰਟਿਆਂ ਦਾ ਰਹੇਗਾ।ਇਹ ਫੈਸਲਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਬਾਅਦ ਕੀਤਾ।ਸ਼ਿਵਰਾਜ ਨੇ ਕਿਹਾ ਕਿ ਮੇਰੀ ਮਨਸ਼ਾ ਕਦੇ ਵੀ ਲਾਕਡਾਊਨ ਦੀ ਨਹੀਂ ਹੈ।ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪ੍ਰਦੇਸ਼ ਦੇ ਸ਼ਹਿਰੀ ਖੇਤਰਾਂ ‘ਚ ਨਾਈਟ ਕਰਫਿਊ ਲਗਾਇਆ ਗਿਆ ਸੀ।ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 6,290 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਸੰਕਰਮਿਤ ਲੋਕਾਂ ਦੀ ਸੰਖਿਆ ਵਧ ਕੇ 3,56,267 ਹੋ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 21 ਹੋਰ ਲੋਕਾਂ ਦੇ ਵਾਇਰਸ ਨਾਲ ਮਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 6,620 ਹੋ ਗਈ।
ਸਕੂਲ ਖੋਲ੍ਹਣ ‘ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਪ੍ਰਾਈਵੇਟ ਸਕੂਲ ਵਾਲਿਆਂ ਨੂੰ ਦਿੱਤੀ ਵਾਰਨਿੰਗ