mp cm shivraj singh chouhan: ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਚੰਡ ਹੋਣ ‘ਤੇ ਲਾਕਡਾਊਨ ਦਾ ਦੌਰ ਵਾਪਸ ਆਇਆ।ਹੁਣ ਹੌਲੀ-ਹੌਲੀ ਅਨਲਾਕ ਸ਼ੁਰੂ ਹੋ ਗਿਆ ਹੈ।ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਅਨਲਾਕ ਲਈ ਆਡ-ਈਵਨ ਫਾਰਮੂਲੇ ਨਾਲ ਬਾਜ਼ਾਰ ਖੋਲਣ ਦੀ ਸ਼ੁਰੂਆਤ ਕਰ ਦਿੱਤੀ ਹੈ।ਇਸ ਦੌਰਾਨ ਹੁਣ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਹੀ ਹੁਣ ਆਡ-ਈਵਨ ਦੀ ਨੀਤੀ ਨਾਲ ਬਜ਼ਾਰ ਖੋਲੇ ਜਾਣ ‘ਤੇ ਸਵਾਲ ਚੁੱਕੇ ਹਨ।
ਬੀਜੇਪੀ ਦੇ ਹੀ ਇੱਕ ਵਿਧਾਇਕ ਨੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਪੱਤਰ ਲਿਖ ਕੇ ਆਡ-ਈਵਨ ਤਰੀਕੇ ਨਾਲ ਬਾਜ਼ਾਰ ਖੋਲਣ ਦੀ ਨੀਤੀ ਨੂੰ ਅਸਫਲ ਦੱਸਿਆ ਹੈ।ਬੀਜੇਪੀ ਦੇ ਵਿਧਾਇਕ ਨਰਾਇਣ ਤ੍ਰਿਪਾਠੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਨਲਾਕ ਤੋਂ ਬਾਅਦ ਇੱਕ ਦਿਨ ਛੱਡ ਕੇ ਬਾਜ਼ਾਰ ਦੀਆਂ ਦੁਕਾਨਾਂ ਖੋਲਣ ਦੀ ਨੀਤੀ ਅਸਫਲ ਹੈ।ਬਾਜ਼ਾਰ ‘ਚ ਅੱਧੀਆਂ ਦੁਕਾਨਾਂ ਖੋਲਣ ਨਾਲ ਭੀੜ ਇਕਦਮ ਨਾਲ ਵੱਧ ਜਾਂਦੀ ਹੈ।
ਮੇਹਰ ਵਿਧਾਇਕ ਨੇ ਆਪਣੇ ਪੱਤਰ ‘ਚ ਇਹ ਵੀ ਲਿਖਿਆ ਹੈ ਕਿ ਦੇਹਾਤ, ਛੋਟੇ ਨਗਰਾਂ ‘ਚ ਕਾਫੀ ਭੀੜ ਆ ਰਹੀ ਹੈ।ਇਸ ਨਾਲ ਸੰਕਰਮਣ ਦਾ ਖਤਰਾ ਫਿਰ ਤੋਂ ਵੱਧ ਸਕਦਾ ਹੈ।ਉਨਾਂ੍ਹ ਨੇ ਸਾਰੀਆਂ ਦੁਕਾਨਾਂ ਸਵੇਰ ਤੋਂ ਸ਼ਾਮ ਤੱਕ ਖੋਲਣ ਦੀ ਵਕਾਲਤ ਕੀਤੀ ਹੈ ਜਿਸ ਨਾਲ ਭੀੜ ਘੱਟ ਹੋ ਸਕੇ।ਬੀਜੇਪੀ ਵਿਧਾਇਕ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਮਾਮਲੇ ‘ਚ ਪ੍ਰਤੀਬੰਧ ਲਗਾਉਣ ਨਾਲ ਹੀ ਲੋਕ ਭੀੜ ਇਕੱਠੀ ਕਰਨ ਲੱਗਦੇ ਹਨ।
ਇਹ ਵੀ ਪੜੋ:ਸ੍ਰੀ ਮੁਕਤਸਰ ਸਾਹਿਬ ਦਾ ਫੌਜੀ ਪ੍ਰਭਜੋਤ ਸਿੰਘ ਹੋਇਆ ਸ਼ਹੀਦ, ਰਾਜਸਥਾਨ ਦੇ ਸੂਰਤਗੜ੍ਹ ‘ਚ ਸੀ ਤਾਇਨਾਤ
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਦੁਕਾਨਾਂ ਸਵੇਰੇ ਤੋਂ ਸ਼ਾਮ ਤੱਕ ਪੂਰੇ ਸਮੇਂ ਖੋਲਣ ਅਤੇ ਪਾਬੰਧੀਆਂ ਤੋਂ ਮੁਕਤ ਕਰਨ ਦੇ ਨਿਰਦੇਸ਼ ਦੇਣ ਤਾਂ ਕਿ ਦੁਕਾਨ ‘ਤੇ ਦਬਾਅ ਘੱਟ ਹੋਣ ਅਤੇ ਭੀਵ ਨੂੰ ਰੋਕਿਆ ਜਾ ਸਕੇ।ਇਸ ਨਾਲ ਦੋ ਗਜ਼ ਦੀ ਦੂਰੀ ਦੇ ਕੋਰੋਨਾ ਪ੍ਰੋਟੋਕਾਲ ਦਾ ਵੀ ਪਾਲਨ ਹੋ ਸਕੇਗਾ।
ਮਹੱਤਵਪੂਰਨ ਹੈ ਕਿ ਨਰਾਇਣ ਤ੍ਰਿਪਾਠੀ ਨੇ ਕੁਝ ਦਿਨ ਪਹਿਲਾਂ ਵੀ ਸੀਐੱਮ ਸ਼ਿਵਰਾਜ ਨੂੰ ਪੱਤਰ ਲਿਖ ਕੇ ਝੋਲਾ ਸ਼ਾਪ ਡਾਕਟਰਾਂ ਨੂੰ ਦੇਵਦਤ ਦੱਸਿਆ ਸੀ ਅਤੇ ਉਨਾਂ੍ਹ ਨੂੰ ਕੋਰੋਨਾ ਵਾਲੰਟੀਅਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ।
ਇਹ ਵੀ ਪੜੋ:‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !