MP cm shivraj singh chuhan: ਦੇਸ਼ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਅਜਿਹੇ ‘ਚ ਇੱਕ ਵਾਰ ਫਿਰ ਕੋਰੋਨਾ ਪ੍ਰੋਟੋਕਾਲ ਨੂੰ ਸਖਤੀ ਨਾਲ ਪਾਲਨ ਕਰਾਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਇੰਦੌਰ ਦੀ ਛੱਪਨ ਦੁਕਾਨ ਮਾਰਕੀਟ ‘ਚ ਲੋਕਾਂ ਦੌਰਾਨ 2 ਫੁੱਟ ਦੀ ਦੂਰੀ ਬਣਾਉਣ ਲਈ ਗੋਲਾ ਬਣਾਉਂਦੇ ਨਜ਼ਰ ਆ ਰਹੇ ਹਨ।ਪਰ ਇੱਥੇ ਜੋ ਲੋਕ ਖੜੇ ਹਨ, ਉਹ ਖੁਦ ਹੀ ਸੋਸ਼ਲ ਡਿਸਟੇਸਿੰਗ ਦੀਆਂ ਧੱਜੀਆਂ ਉਡਾ ਰਹੇ ਹਨ।
ਮੱਧ ਪ੍ਰਦੇਸ਼ ‘ਚ ਰੋਕ-ਟੋਕ ਅਭਿਆਨ ਚੱਲ ਰਿਹਾ ਹੈ ਤਾਂ ਕਿ ਕੋਰੋਨਾ ‘ਚ ਸੋਸ਼ਲ ਡਿਸਟੇਸਿੰਗ ਦੇ ਨਿਯਮ ਜੋ ਤੋੜੇ ਉਨ੍ਹਾਂ ਨੂੰ ਰੋਕਿਆ ਜਾ ਸਕੇ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਕੋਵਿਡ -19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਮੁਹਿੰਮ ਸੰਕਲਪ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੱਖਿਆ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਵਰਗੇ ਮਹੱਤਵਪੂਰਨ ਕਦਮਾਂ ਦੀ ਪਾਲਣਾ ਕਰਨ।ਪੁਰਾਣੇ ਭੋਪਾਲ ਦੇ ਭਵਾਨੀ ਚੌਕ ਖੇਤਰ ਵਿਚ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੌਹਾਨ ਨੇ ਕਿਹਾ ਕਿ ਜਾਨਲੇਵਾ ਵਾਇਰਸ ਨੂੰ ਹਰਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਮਾਰਕੀਟ ਦੇ ਖੇਤਰਾਂ ਵਿੱਚ ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਲਈ ਦੁਕਾਨਾਂ ਅੱਗੇ ਚੱਕਰ ਲਗਾਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਹਿੰਮ ਦੇ ਮੇਰੀ ਸੁਰੱਖਿਆ, ਮੇਰਾ ਮਾਸਕ ਮੰਤਵ ਦੀ ਪਾਲਣਾ ਕਰਨ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ