Mp jairam ramesh takes : ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਚਿੰਤਾਜਨਕ ਸਥਿਤੀ ਦੇ ਵਿਚਕਾਰ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੀ ਹੈ।
ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੇ “ਵੱਧ ਤੋਂ ਵੱਧ ਸੁਸ਼ਾਸਨ, ਘੱਟੋ ਘੱਟ ਸਰਕਾਰ” ਦੇ ਵਾਅਦੇ ‘ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਘੱਟੋ ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਚਲਾਉਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ਕੁੱਝ ਹੋਰ ਹੈ। ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਉਨ੍ਹਾਂ ਨੇ ਵੱਧ ਤੋਂ ਵੱਧ ਸ਼ਾਸਨ, ਘੱਟੋ ਘੱਟ ਸਰਕਾਰ ਦਾ ਵਾਅਦਾ ਕੀਤਾ ਸੀ। ਅਸਲ ਵਿੱਚ, ਸਿਰਫ ME- ਵੱਧ ਤੋਂ ਵੱਧ ਹੰਕਾਰ ( ਹਉਮੈ ), ਘੱਟੋ ਘੱਟ ਹਮਦਰਦੀ ਹੈ।”
ਇਹ ਵੀ ਪੜ੍ਹੋ : ਵੈਕਸੀਨ ਲਈ ਭਟਕ ਰਹੀ ਹੈ ਆਮ ਜਨਤਾ ਤੇ BJP ਦੇ ਸੰਸਦ ਮੈਂਬਰ ਨੇ ਟੀਮ ਨੂੰ ਘਰ ਬੁਲਾ ਕੇ ਸਮਰਥਕਾਂ ਸਣੇ ਲਗਵਾਇਆ ਟੀਕਾ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ -19 ਦੇ 3,26,098 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 3890 ਲੋਕਾਂ ਦੀ ਮੌਤ ਹੋਈ ਹੈ। ਸੰਕਰਮਣ ਦੇ ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2 ਕਰੋੜ 43 ਲੱਖ ਤੋਂ ਵੱਧ ਹੋ ਗਈ ਹੈ, ਜਦਕਿ ਹੁਣ ਤੱਕ ਜਾਨਲੇਵਾ ਵਾਇਰਸ ਨਾਲ ਲੜਾਈ ਵਿੱਚ 266207 ਲੋਕ ਦਮ ਤੋੜ ਚੁੱਕੇ ਹਨ।
ਇਹ ਵੀ ਦੇਖੋ : ਕੌਮੀ ਪੱਧਰ ਤੱਕ ਨਾਮਣਾ ਖੱਟਣ ਵਾਲਾ Bathinda ਦਾ ਸਟੰਟਮੈਨ ਇਹ ਸਾਬਕਾ ਫੌਜੀ ਹੁਣ ਦੇਸ਼ ਲਈ ਜਵਾਨ ਤਿਆਰ ਕਰਦੈ