mp youth brutally beat up auto driver: ਮੱਧ-ਪ੍ਰਦੇਸ਼ ਦੇ ਜਬਲਪੁਰ ‘ਚ ਇੱਕ ਮਾਮੂਲੀ ਸੜਕ ਹਾਦਸੇ ਬਾਅਦ ਆਟੋ ਚਾਲਕ ਦੀ ਸ਼ਰੇਆਮ ਅਜਿਹੀ ਮਾਰਕੁੱਟ ਦਾ ਮਾਮਲਾ ਸਾਹਮਣਾ ਆਇਆ ਹੈ।ਇਸ ਘਟਨਾ ਦਾ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਮਾਮਲਾ ਅਧਾਰਤਾਲ ਥਾਣਾ ਖੇਤਰ ਸ਼ੋਭਾਪੁਰ ਦਾ ਹੈ।ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਆਟੋ-ਚਾਲਕ ਨੂੰ ਬੇਹੋਸ਼ ਹੋਣ ਤੱਕ ਬੇਰਹਿਮੀ ਨਾਲ ਕੁੱਟਿਆ ਗਿਆ।ਬੇਹੋਸ਼ੀ ਦੀ ਹਾਲਤ ‘ਚ ਲੋਹੇ ਦੀ ਰਾਡ ਨਾਲ ਉਸ ‘ਤੇ ਹਮਲਾ ਕੀਤਾ ਗਿਆ।ਉਸ ਤੋਂ ਬਾਅਦ ਬਾਈਕ ‘ਤੇ ਉਲਟਾ ਲੱਦ ਕੇ ਉਸ ਨੂੰ ਥਾਣੇ ਤੱਕ ਲਿਜਾਇਆ ਗਿਆ।ਪੁਲਸ ਅਧਿਕਾਰੀ ਸਿਧਾਰਥ ਬਹੁਗੁਣਾ ਨੇ ਹਮਲਾਵਰਾਂ ਵਿਰੁੱਧ ਕਾਰਵਾਈ
ਦੇ ਨਿਰਦੇਸ਼ ਦਿੱਤੇ ਹਨ।ਪੁਲਸ ਦਾ ਕਹਿਣਾ ਹੈ ਕਿ ਬੀਤੇ ਦਿਨ ਉਕਤ ਆਟੋ ਚਾਲਕ ਨੇ ਦੋ ਔਰਤਾਂ ਨੂੰ ਐਕਟਿਵਾ ‘ਤੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।ਔਰਤਾਂ ਨੇ ਅਧਾਰਤਲਾ ਥਾਣੇ ‘ਚ ਹੀ ਰਿਪੋਰਟ ਦਰਜ ਕਰਾਈ ਸੀ।ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਆਟੋ ਚਾਲਕ ਅਜੀਤ ਵਿਸ਼ਵਕਰਮ ਨਿਵਾਸੀ ਚਾਂਦਮਾਰੀ ਤਲੈਯਾ ਟੈਸਟਿੰਗ ਰੋਡ ‘ਤੇ ਸੋਮਵਾਰ ਦੁਪਹਿਰ ਥਾਣੇ ਪਹੁੰਚ ਕੇ ਦੱਸਿਆ ਕਿ ਕੰਚਨਪੁਰ ਲਾਲਮਾਟੀ ਜਾ ਰਿਹਾ ਸੀ।ਐਕਟਿਵਾ ‘ਤੇ ਸਵਾਰ ਦੋ ਔਰਤਾਂ ਆਟੋ ਸਾਹਮਣੇ ਆ ਗਈਆਂ, ਜਿਸ ਨਾਲ ਟੱਕਰ ਹੋ ਗਈ।ਉਸ ਸਮੇਂ ਉੱਥੇ ਲਾਲ ਰੰਗ ਦੀ ਕਾਰ ਆਈ, ਜਿਸ ਚੋਂ ਦੋ ਨੌਜਵਾਨਾਂ ਨੇ ਉਤਰ ਕੇ ਉਸਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।ਘਟਨਾ ਸਥਾਨ ‘ਤੇ ਲੋਕ ਤਮਾਸ਼ਾ ਦੇਖਦੇ ਰਹੇ ਅਤੇ ਵੀਡੀਓ ਬਣਾਉਂਦੇ ਰਹੇ।ਉਸਦਾ ਕਹਿਣਾ ਹੈ ਕਿ ਹਮਲਾਵਰਾਂ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।