ਏਸ਼ੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਖਾਣ-ਪੀਣ ਦੇ ਸ਼ੌਕੀਨ ਹਨ। ਹੁਣ ਜਿਹੇ ਜਦੋਂ ਉਹ ਆਪਣੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਲਈ ਪਹੁੰਚੇ ਤਾਂ ਖਾਣੇ ਨੂੰ ਲੈ ਕੇ ਉਨ੍ਹਾਂ ਦਾ ਪਿਆਰ ਸਾਰਿਆਂ ਦੇ ਸਾਹਮਣੇ ਆ ਗਿਆ ਸੀ। ਮੁਕੇਸ਼ ਅੰਬਾਨੀ ਮਜ਼ੇ ਨਾਲ ਗਰਮਾ-ਗਰਮ ਮਿਰਚ ਦੇ ਪਕੌੜੇ ਦਾ ਆਨੰਦ ਲੈਂਦੇ ਹੋਏ ਕੈਮਰੇ ਵਿਚ ਕੈਦ ਹੋ ਗਏ। ਸੁਆਦ ਦੇ ਸ਼ੌਕੀਨ ਮੁਕੇਸ਼ ਅੰਬਾਨੀ ਨੂੰ ਚਟਪਟਾ ਖਾਣਾ ਬਹੁਤ ਪਸੰਦ ਹੈ। ਗੁਜਰਾਤੀ ਪਰਿਵਾਰ ਤੋਂ ਹੋਣ ਕਾਰਨ ਮੁਕੇਸ਼ ਅੰਬਾਨੀ ਨੂੰ ਸਾਊਥ ਇੰਡੀਅਨ ਖਾਣਾ ਵੀ ਬਹੁਤ ਪਸੰਦ ਹੈ। 88 ਸਾਲ ਪੁਰਾਣਾ ਸਾਊਥ ਇੰਡੀਅਨ ਰੈਸਟੋਰੈਂਟ ਉਨ੍ਹਾਂ ਦੀ ਫੇਵਰੇਟ ਥਾਂ ਹੈ ਜਿਥੋਂ ਉਹ ਹਰ ਹਫਤੇ ਖਾਣਾ ਆਰਡਰ ਕਰਕੇ ਮੰਗਵਾਉਂਦਾ ਹੈ। ਸਿਰਫ ਮੁਕੇਸ਼ ਅੰਬਾਨੀ ਹੀ ਨਹੀਂ ਉਨ੍ਹਾਂ ਦੇ ਬੱਚੇ ਵੀ ਇਸ ਰੈਸਟੋਰੈਂਟ ਦੇ ਸੁਆਦ ਦੇ ਦੀਵਾਨੇ ਹਨ।
ਮੁੰਬਈ ਦੇ ਮਸ਼ਹੂਰ ਕੈਫੇ ਮੈਸੂਮ ਮਾਟੁੰਗਾ ਮੁਕੇਸ਼ ਅੰਬਾਨੀ ਦਾ ਮਨਪਸੰਦ ਰੈਸਟੋਰੈਂਟ ਹੈ ਜਿਥੋਂ ਲਗਭਗ ਹਰ ਹਫਤੇ ਆਰਡਰ ਕਰਕੇ ਖਾਣਾ ਮੰਗਵਾਉਂਦੇ ਹਨ। ਕੈਫੇ ਮੈਸੂਰ ਦੇ ਨਾਲ ਉਨ੍ਹਾਂ ਦਾ ਇਹ ਰਿਸ਼ਤਾ ਕਾਲਜ ਦੇ ਦਿਨਾਂ ਦਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਵਿਚ ਇਸ ਰੈਸਟੋਰੈਂਟ ਵਿਚ ਆਪਣੇ ਦੋਸਤਾਂ, ਫੈਮਿਲੀ ਨਾਲ ਆਉਂਦੇ ਸਨ। ਉਨ੍ਹਾਂ ਨੂੰ ਇਥੇ ਦਾ ਸੁਆਦ ਇੰਨਾ ਪਸੰਦ ਆਇਆ ਕਿ ਉਹ ਅੱਜ ਵੀ ਉਨ੍ਹਾਂ ਦੇ ਖਾਣੇ ਦੇ ਦੀਵਾਨੇ ਹਨ।
ਇਸ ਕੈਫੇ ਦੀ ਸ਼ੁਰੂਆਤ 1936 ਵਿਚ ਹੋਈ ਸੀ। ਚੌਥੀ ਫੇਲ ਏ ਰਾਮਾ ਨਾਇਕ ਨੇ ਇਸ ਕੈਫੇ ਦੀ ਨੀਂਹ ਰੱਖੀ। ਰਾਮ ਨੇ ਚੌਥੀ ਕਲਾਸ ਵਿਚ ਹੀ ਪੜ੍ਹਾਈ ਛੱਡ ਦਿੱਤੀ ਤੇ ਕਿੰਗਸ ਸਰਕਲ ਰੇਲਵੇ ਸਟੇਸ਼ਨ ਕੋਲ ਕੇਲੇ ਦੇ ਪੱਤਿਆਂ ‘ਤੇ ਇਡਲੀ ਤੇ ਡੋਸਾ ਬਣਾਉਣ ਤੇ ਵੇਚਣ ਲੱਗੇ। ਲੋਕਾਂ ਨੂੰ ਉਨ੍ਹਾਂ ਦੇ ਇਡਲੀ-ਡੋਸੇ ਦਾ ਸੁਆਦ ਪਸੰਦ ਆਉਣ ਲੱਗਾ। ਉਨ੍ਹਾਂ ਦੀ ਛੋਟੀ ਜਿਹੀ ਦੁਕਾਨ ਦੇ ਅੱਗੇ ਲਾਈਨਾਂ ਲੱਗਦੀਆਂ ਸਨ। ਲੋਕਪ੍ਰਿਯਤਾ ਵਧੀ ਤਾਂ ਉਨ੍ਹਾਂ ਨੇ ਮਾਟੁੰਗਾ ਵਿਚ ਆਪਣਾ ਪਹਿਲਾ ਦੱਖਣ ਭਾਰਤੀ ਰੈਸਟੋਰੈਂਟ ਖੋਲ੍ਹਿਆ। ਇਸ ਦੇ ਬਾਅਦ ਤਿੰਨ ਹੋਰ ਰੈਸਟੋਰੈਂਟ ਖੋਲ੍ਹੇ ਤੇ ਉਨ੍ਹਾਂ ਨੂੰ ਆਪਣੇ ਚਾਰੋਂ ਬੱਚਿਆਂ ਨੂੰ ਸੌਂਪ ਦਿੱਤੇ।
ਇਹ ਵੀ ਪੜ੍ਹੋ : ਦਿੱਲੀ ‘ਚ ਮਹਾਪੰਚਾਇਤ ਨੂੰ ਲੈ ਕੇ ਕਿਸਾਨ ਆਗੂ ਚਢੂਨੀ ਦਾ ਵੱਡਾ ਬਿਆਨ, ਕੀਤੀ ਇਹ ਅਪੀਲ
ਮੁਕੇਸ਼ ਅੰਬਾਨੀ ਨੂੰਕੈਫੇ ਮੈਸੂਰ ਦਾ ਇਡਲੀ ਸਾਂਭਰ ਬਹੁਤ ਜ਼ਿਾਦਾ ਪਸੰਦ ਹੈ। ਉਹ ਅਕਸਰ ਇਥੋਂ ਆਰਡਰ ਕਰਕੇ ਮੰਗਵਾਉਂਦੇ ਹਨ। ਕੈਫੇ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਵੀ ਮੁਕੇਸ਼ ਅੰਬਾਨੀ ਦੀਆਂ ਤਸਵੀਰਾਂ ਤੇ ਵੀਡੀਓ ਪਾਈਆਂ ਹਨ ਜਿਸ ਵਿਚ ਉਹ ਕੈਫੇ ਮੈਸੂਰ ਬਾਰੇ ਗੱਲ ਕਰ ਰਹੇ ਹਨ।
ਮੁਕੇਸ਼ ਅੰਬਾਨੀ ਇਥੋਂ ਦੀ ਇਡਲੀ ਸਾਂਭਰ ਦੇ ਦੀਵਾਨੇ ਹਨ ਜਿਸ ਦੇ ਇਕ ਪਲੇਟ ਦੀ ਕੀਮਤ ਸਿਰਫ 50 ਰੁਪਏ ਹੈ। ਸਿਰਫ ਮੁਕੇਸ਼ ਅੰਬਾਨੀ ਹੀ ਨਹੀਂ ਸਗੋਂ ਕਈ ਬਾਲੀਵੁੱਡ, ਸਿਆਸਤਦਾਨ, ਖੇਡ ਜਗਤ ਨਾਲ ਜੁੜੇ ਲੋਕ ਇਸ ਰੈਸੋਰੈਂਟ ਦੇ ਸੁਆਦ ਦੇ ਦੀਵਾਨੇ ਹਨ। ਕੈਫੇ ਦੇ ਮੈਨਿਊ ਵਿਚ ਡੋਸਾ ਦੇ 80 ਤੋਂ ਜ਼ਿਆਦਾ ਵੈਰਾਇਟੀ ਹੈ।
ਵੀਡੀਓ ਲਈ ਕਲਿੱਕ ਕਰੋ -: